ਨਡਾਲਾ, 15 ਨਵੰਬਰ, ਹ.ਬ. :   ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਹੋਏ ਸੜਕ ਹਾਦਸੇ ਵਿਚ ਪੰਜਾਬ ਦੇ ਪਿੰਡ ਮਿਰਾਜ਼ਪੁਰ ਵਾਸੀ 21 ਸਾਲਾ ਸ਼ਰਨਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੀ ਮੌਤ ਹੋ ਗਈ।   ਹਾਦਸੇ ਸਮੇਂ ਸ਼ਰਨਜੀਤ ਸਿੰਘ ਟਰਾਲੇ 'ਤੇ ਸਮਾਨ ਲੈ ਕੇ ਅਪਣੇ ਸਾਥੀ ਨਾਲ ਮੈਕਸਿਕੋ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ। ਹਾਦਸਾਗ੍ਰਸਤ ਟਰਾਲੇ ਨੂੰ ਨਡਾਲਾ ਨਿਵਾਸੀ ਨੌਜਵਾਨ ਚਲਾ ਰਿਹਾ ਸੀ। ਜਦਕਿ ਸ਼ਰਨਜੀਤ ਸਿੰਘ ਦੂਜੇ ਪਾਸੇ ਸੁੱਤਾ ਹੋਇਆ ਸੀ। ਟੱਕਰ ਏਨੀ ਜ਼ਬਰਦਸਤ ਸੀ ਕਿ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਸ਼ਰਨਜੀਤ ਦੀ ਮੌਤ ਹੋ ਗਈ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ 4 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਹੋਣਹਾਰ ਇਕਲੌਤੇ ਪੁੱਤਰ ਨੂੰ 48 ਲੱਖ ਖਰਚ ਕੇ ਅਮਰੀਕਾ ਭੇਜਿਆ ਸੀ। ਇਸ ਵੇਲੇ ਕੈਲੀਫੋਰਨੀਆ ਦੇ ਸ਼ਹਿਰ ਵਿਕਸਟੀਲ ਵਿਚ ਹੋਰਨਾਂ ਨੌਜਵਾਨਾਂ ਨਾਲ ਰਹਿ ਰਿਹਾ ਸੀ। ਸ਼ਰਨਜੀਤ ਨੇ ਦੋ ਕੁ ਮਹੀਨੇ ਬਾਅਦ ਆਪਣੀ ਭੈਣ ਦੇ ਵਿਆਹ 'ਤੇ ਪੰਜਾਬ ਆਉਣਾ ਸੀ।

ਹੋਰ ਖਬਰਾਂ »