ਮੁੰਬਈ, 15 ਨਵੰਬਰ, ਹ.ਬ. : ਬਿਗ ਬੌਸ 13 ਵਿਚ ਪੰਜਾਬ ਦੀਆਂ ਦੋ ਮੁਟਿਆਰਾਂ ਸ਼ਹਿਨਾਜ ਤੇ ਹਿਮਾਂਸ਼ੀ ਖੁਰਾਨਾ ਦਾ ਟਸ਼ਨ ਦੇਖਣ ਨੂੰ ਮਿਲ ਰਿਹਾ ਹੈ। ਰਿਐਲਿਟੀ ਸ਼ੋਅ ਤੋਂ ਪਹਿਲਾਂ ਹੋਈ ਉਨ੍ਹਾਂ ਦੀ ਕੰਟਰੋਵਰਸੀ ਸੁਰਖੀਆਂ ਵਿਚ ਛਾਈ ਹੋਈ ਹੈ। ਸੋਸ਼ਲ ਮੀਡੀਆ ਵੀ ਉਨ੍ਹਾਂ ਬਾਰੇ ਦੋ ਗੁੱਟਾਂ ਵਿਚ ਵੰਡਿਆ ਹੋਇਆ ਹੈ। ਕੋਈ ਸ਼ਹਿਨਾਜ ਦਾ ਤੇ ਕੋਈ ਹਿਮਾਂਸ਼ੀ ਦਾ ਸਪੋਰਟ ਕਰ ਰਿਹਾ ਹੈ। ਹੁਣ ਮਸ਼ਹੂਰ ਪੰਜਾਬੀ ਅਦਾਕਾਰਾ ਦਿਵਿਆ ਸ਼ਰਮਾ ਨੇ ਹਿਮਾਂਸ਼ੀ ਖੁਰਾਨਾ ਦਾ ਸਮਰਥਨ ਕੀਤਾ ਹੈ ਅਤੇ ਸ਼ਹਿਨਾਜ ਗਿੰਲ ਨੂੰ ਫੇਕ ਦੱਸਿਆ ਹੈ।
ਇੰਡੀਆ ਫੋਰਮ ਨਾਲ ਗੱਲਬਾਤ ਵਿਚ ਦਿਵਿਆ ਸ਼ਰਮਾ ਨੇ ਕਿਹਾ ਕਿ ਮੈਂ ਹਿਮਾਂਸ਼ੀ ਅਤੇ ਸ਼ਹਿਨਾਜ ਦੋਵਾਂ ਨੂੰ ਜਾਣਦੀ ਹਾਂ। ਉਨ੍ਹਾਂ ਦੋਵਾਂ ਦੇ ਨਾਲ ਮੇਰਾ ਚੰਗਾ ਰਿਲੇਸ਼ਨ ਹੈ। ਸ਼ਹਿਨਾਜ ਬਿਗ ਬੌਸ ਹਾਊਸ ਵਿਚ ਖੁਦ ਨੂੰ ਫੇਕ ਦਿਖਾ ਰਹੀ ਹੈ। ਉਨ੍ਹਾਂ ਦੇ ਇਸ ਬਿਹੇਵੀਅਰ ਦੀ ਵਜ੍ਹਾ ਸਲਮਾਨ ਖ਼ਾਨ ਅਤੇ ਦਰਸ਼ਕਾਂ ਦਾ ਅਟੈਂਸ਼ਨ ਅਤੇ ਹਮਦਰਦੀ ਪਾਉਣਾ ਹੈ।
ਦਿਵਿਆ ਨੇ ਖੁਲਾਸਾ ਕੀਤਾ ਕਿ ਉਹ ਅਤੇ ਸ਼ਹਿਨਾਜ ਪਹਿਲਾਂ  Îਇਕੱਠੇ ਰਹਿੰਦੇ ਸੀ, ਲੇਕਿਨ ਬਾਅਦ ਵਿਚ ਦੋਵਾਂ ਦੇ ਵਿਚ ਲੜਾਈ ਹੋਈ ਜਿਸ ਕਾਰਨ ਉਹ ਅਲੱਗ ਹੋ ਗਏ ਸੀ। ਦਿਵਿਆ ਨੇ ਸ਼ਹਿਨਾਜ ਨੂੰ ਅਜੀਬ ਇਨਸਾਨ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਸ਼ਹਿਨਾਜ 'ਤੇ ਜੋ ਵੀ ਦੋਸ਼ ਲਾਏ ਉਹ ਸਹੀ ਹਨ।
ਦਿਵਿਆ ਦਾ ਕਹਿਣਾ ਹੈ ਕਿ ਮੈਂ ਇਹੀ ਨਹੀਂ ਕਹਿ ਰਹੀ ਕਿ ਸ਼ਹਿਨਾਜ ਬਿਲਕੁਲ ਹੀ ਬੁਰੀ ਇਨਸਾਨ ਹੈ, ਲੇਕਿਨ ਹਿਮਾਂਸ਼ੀ ਨੇ ਉਨ੍ਹਾਂ 'ਤੇ ਜੋ ਵੀ ਦੋਸ਼ ਲਗਾਏ ਹਨ ਉਹ ਸੱਚ ਹਨ, ਦੂਜੇ ਪਾਸੇ ਹਿਮਾਂਸ਼ੀ ਦੀ ਤਾਰੀਫ ਕਰਦੇ ਹੋਏ ਦਿਵਿਆ ਨੇ ਕਿਹਾ ਕਿ ਹਿਮਾਂਸ਼ੀ ਰਿਅਲ ਹੈ, ਪੰਜਾਬੀ ਇੰਡਸਟਰੀ ਵਿਚ ਲੋਕ ਉਨ੍ਹਾਂ ਦੀ ਕਾਫੀ ਇੱਜ਼ਤ ਕਰਦੇ ਹਨ, ਉਹ ਵਧੀਆ ਇਨਸਾਨ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.