ਜਲੰਧਰ, 13 ਨਵੰਬਰ, ਹ.ਬ. :  ਮਹਾਰਾਸ਼ਟਰ ਵਿਚ ਇੱਕ ਦਰਦਨਾਕ ਸੜਕ ਹਾਦਸੇ ਵਿਚ ਮਰਾਠੀ ਪਲੇਬੈਕ ਗਾਇਕਾ ਦੀ ਮੌਤ ਹੋ ਗਈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਗਾਇਕਾ ਦਾ ਨਾਂ ਗੀਤਾ ਮਾਲੀ ਸੀ ਅਤੇ ਉਨ੍ਹਾਂ ਨੇ ਕਈ ਮਰਾਠੀ ਫ਼ਿਲਮਾਂ ਦੇ ਲਈ ਗੀਤ ਗਏ ਸਨ। ਇਹ ਹਾਦਸਾ ਮੁੰਬਈ-ਆਗਰਾ ਹਾਈਵੇ 'ਤੇ ਹੋਇਆ। ਉਹ ਅਪਣੇ ਘਰ ਨਾਸਿਕ ਜਾ ਰਹੀ ਸੀ ਅਤੇ ਹਾਲ ਹੀ ਵਿਚ ਅਮਰੀਕਾ ਤੋਂ ਪਰਤੀ ਸੀ, ਜਿਸ ਕਾਰ ਵਿਚ ਉਹ ਯਾਤਰਾ ਕਰ ਰਹੀ ਸੀ, ਉਹ ਇੱਕ ਸੜਕ ਦੇ ਕਿਨਾਰੇ ਕੰਟੇਨਰ ਨਾਲ ਜਾ ਟਕਰਾਈ, ਗੀਤਾ ਅਤੇ ਉਨ੍ਹਾਂ ਦੇ ਪਤੀ ਇਸ ਹਾਦਸੇ ਵਿਚ ਜ਼ਖਮੀ ਹੋ ਗਏ।  ਉਨ੍ਹਾਂ ਸ਼ਾਹਪੁਰ ਹਸਪਤਾਲ ਲੈ ਜਾਇਆ ਗਿਆ। ਇਲਾਜ ਦੌਰਾਨ ਗੀਤਾ ਦੀ ਮੌਤ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.