ਰੋਹਤਕ, 15 ਨਵੰਬਰ, ਹ.ਬ. :  ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿਚ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ  ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਰਾਮ ਰਹੀਮ ਦਾ ਪਰਵਾਰ ਪੁੱਜਿਆ। ਰਾਮ ਰਹੀਮ ਨੂੰ ਮਿਲਣ ਉਨ੍ਹਾਂ ਦੀ ਬੇਟੀ ਚਰਨਪ੍ਰੀਤ ਇੰਸਾਂ, ਅਮਰਪ੍ਰੀਤ ਇੰਸਾਂ, ਬੇਟਾ ਜਸਮੀਤ ਇੰਸਾਂ ਪਹੁੰਚੇ। ਕਰੀਬ ਸਵਾ 3 ਵਜੇ ਰਾਮ ਰਹੀਮ ਦੇ ਘਰ ਵਾਲੇ ਪੁੱਜੇ। ਜੇਲ੍ਹ ਤੋਂ 500 ਮੀਟਰ ਦੂਰ ਹੀ ਰਾਮ ਰਹੀਮ ਦੇ ਘਰ ਵਾਲਿਆਂ ਦੀ ਗੱਡੀ ਰੁਕਵਾ ਦਿੱਤੀ ਗਈ। ਉਨ੍ਹਾਂ ਜੇਲ੍ਹ ਤੱਕ ਪੈਦਲ ਜਾਣਾ ਪਿਆ।
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 2017 ਵਿਚ ਸਾਧਵੀ ਨਾਲ ਬਲਾਤਕਾਰ ਮਾਮਲੇ ਵਿਚ ਸੀਬੀਆਈ ਦੀ ਕੋਰਟ ਨੇ 20-20 ਸਾਲ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਤੋਂ ਰਾਮ ਰਹੀਮ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਹੁਣ ਅਦਾਲਤ ਵਲੋਂ ਪੱਤਰਕਾਰ ਛਤਰਪਤੀ ਹੱਤਿਆ ਕਾਂਡ ਵਿਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਰਾਮ ਰਹੀਮ 'ਤੇ ਕਈ ਮਾਮਲੇ ਅਜੇ ਵਿਚਾਰਅਧੀਨ ਚਲ ਰਹੇ ਹਨ। ਰਾਮ ਰੀਮ ਨੂੰ ਮਿਲਣ ਦੇ ਲਈ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਮਿਲਣ ਦੀ ਚਰਚਾ ਸਾਰਾ ਦਿਨ ਚਲਦੀ ਰਹੀ। ਪ੍ਰੰਤੂ ਹਨੀਪ੍ਰੀਤ ਉਨ੍ਹਾਂ ਮਿਲਣ ਨਹੀਂ ਪੁੱਜੀ।  ਲੇਕਿਨ ਦੋਵੇਂ ਧੀਆਂ ਅਤੇ ਬੇਟੇ ਨੇ ਜੇਲ੍ਹ ਵਿਚ ਮੁਲਾਕਾਤ ਕੀਤੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.