ਰਾਮ ਤੀਰਥ, 15 ਨਵੰਬਰ, ਹ.ਬ. :   ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਪੇਨ ਤੋਂ ਪੁੱਜਾ ਵਿਦੇਸ਼ੀ ਪਰਿਵਾਰ ਤੱਪ ਅਸਥਾਨ ਸੰਤ ਬਾਬਾ ਲਾਲ ਸਿੰਘ ਨਾਨਕਸਰ ਖੁਰਮਣੀਆਂ ਵਿਖੇ ਨਤਮਸਤਕ ਹੋਇਆ। ਬਾਬਾ ਕੁਲਵੰਤ ਸਿੰਘ ਨਾਨਕਸਰ ਦੀ ਪ੍ਰਰੇਰਨਾ ਨਾਲ ਸਿੱਖ ਧਰਮ ਦੇ ਪ੍ਰਚਾਰ ਤੋਂ ਖੁਸ਼ ਹੋ ਕੇ ਉਕਤ ਪਰਿਵਾਰ ਦੇ ਮੈਂਬਰਾਂ ਨੇ ਸਿੱਖੀ ਸਰੂਪ ਅਪਣਾਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਸਪੇਨ ਦੇ ਪ੍ਰਚਾਰਕ ਰਾਸ਼ਟਰਪਤੀ ਐਵਾਰਡੀ ਗਗਨਦੀਪ ਸਿੰਘ, ਗੁਰਸ਼ਰਨ ਕੌਰ, ਬਚਨ ਸਿੰਘ ਸਪੇਨ, ਕਰਮ ਕੌਰ ਸਪੇਨ, ਜਸਬੀਰ ਕੌਰ ਆਦਿ ਮੌਜੂਦ ਸਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.