ਲਹਿਰਾਗਾਗਾ, 15 ਨਵੰਬਰ, ਹ.ਬ. :  ਆਪਸੀ ਰੰਜਿਸ਼ ਵਿਚ ਪਿੰਡ ਦੇ ਹੀ ਕੁਝ ਲੋਕਾਂ ਨੇ ਅੰਨ੍ਹੇ ਤਸ਼ੱਦਦ ਦੀ ਸਾਰੀ ਹੱਦਾਂ ਪਾਰ ਕਰ ਦਿੱਤੀਆਂ। ਚੰਗਾਲੀਵਾਲਾ ਵਿਚ ਕੁਝ ਲੋਕ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਵਿਅਕਤੀ ਨੂੰ ਮਕਾਨ ਵਿਚ ਲੈ ਗਏ। ਉਸ ਨੂੰ 3 ਘੰਟੇ ਤੱਕ ਪਿੱਲਰ ਨਾਲ ਬੰਨ੍ਹ ਕੇ ਲਾਠੀਆਂ ਨਾਲ ਕੁੱਟਿਆ ਗਿਆ। ਜਦ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਪਿਸ਼ਾਬ ਪਿਲਾਇਆ ਗਿਆ। ਉਸ ਦੀ ਲੱਤਾਂ ਤੋਂ ਪਲਾਸ ਨਾਲ ਮਾਸ ਵੀ ਖਿੱਚਿਆ ਗਿਆ। ਮੌਕੇ 'ਤੇ ਪੁੱਜ ਕੇ ਸਾਥੀਆਂ ਨੇ ਉਸ ਦੀ ਜਾਨ ਬਚਾਈ । ਇਹ ਘਟਨਾ 7 ਨਵੰਬਰ ਦੀ ਹੈ। ਪੀੜਤ ਪੀਜੀਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ। ਇਸ ਬਾਰੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਐਸਸੀ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ।
37 ਸਾਲਾ ਪੀੜਤ ਜਗਮੇਲ ਸਿੰਘ ਨੇ ਦੱਸਿਆ ਕਿ 21 ਅਕਤੂਬਰ ਨੂੰ ਪਿੰਡ ਦੇ ਕੁਝ ਲੋਕਾਂ ਨਾਲ ਉਸ ਦਾ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਪੰਚਾਇਤ ਵਿਚ ਰਾਜ਼ੀਨਾਮਾ ਵੀ ਹੋ ਗਿਆ। ਸੱਤ ਨਵੰਬਰ ਨੂੰ ਉਹ ਪਿੰਡ ਦੇ ਪੰਚ ਗੁਰਦਿਆਲ ਸਿੰਘ ਦੇ ਘਰ ਬੈਠਾ ਸੀ। ਇਸ ਦੌਰਾਨ ਉਥੇ ਮੁਲਜ਼ਮ ਰਿੰਕੂ, ਲੱਕੀ, ਗੋਲੀ, ਬਿੰਟਾ ਤੇ ਬਿੰਦਰ ਸਿੰਘ ਆਏ। ਉਨ੍ਹਾਂ ਨੇ ਕਿਹਾ ਕਿ ਉਹ ਦਵਾਈ ਦਿਵਾ ਕੇ ਲਿਆਉਂਦੇ ਹਨ ਅਤੇ ਸਾਰੇ ਉਸ ਨੂੰ ਰਿੰਕੂ ਦੇ ਘਰ ਲੈ ਗਏ। ਉਥੇ ਅਮਰਜੀਤ ਸਿੰਘ ਪਹਿਲਾਂ ਤੋਂ ਮੌਜੂਦ ਸੀ। ਉਨ੍ਹਾਂ ਨੇ ਉਸ ਨੂੰ ਪਿਲਰ ਨਾਲ ਬੰਨ੍ਹ ਕੇ ਲਾਠੀਆਂ ਨਾਲ ਕੁੱਟਿਆ।
ਬੇਹੋਸ਼ ਹੋਣ 'ਤੇ ਪਾਣੀ ਮੰਗਿਆ ਤਾਂ ਜ਼ਬਰਦਸਤੀ ਪਿਸ਼ਾਬ ਪਿਲਾਇਆ ਗਿਆ। ਕਰੀਬ ਤਿੰਨ ਘੰਟੇ ਬਾਅਦ ਉਥੇ ਉਸ ਦਾ ਸਾਥੀ ਲਾਡੀ ਦੂਜੇ ਲੋਕਾਂ ਨੂੰ ਲੈ ਕੇ ਗਿਆ  ਤੇ ਉਸ ਨੂੰ ਛੁਡਾਇਆ। ਗੰਭੀਰ ਹਾਲਤ ਵਿਚ ਉਸ ਨੂੰ ਉਸ ਦੀ ਪਤਨੀ ਨੇ ਸੰਗਰੂਰ ਦੇ ਹਸਪਤਾਲ ਭਰਤੀ ਕਰਾਇਆ। ਉਥੋਂ ਉਸ ਨੁੰ ਬਾਅਦ ਵਿਚ ਪਟਿਆਲਾ ਅਤੇ ਹੁਣ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਬਾਰੇ ਵਿਚ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਜਗਮੇਲ ਸਿੰਘ ਦੇ ਬਿਆਨ 'ਤੇ ਰਿੰਕੂ, ਅਮਰਜੀਤ ਸਿੰਘ, ਲੱਕੀ, ਬਿੱਟਾ ਉਰਫ ਬਿੰਦਰ ਨਿਵਾਸੀ ਚਾਂਗਲੀਵਾਲਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਸਾਰੇ ਮੁਲਜ਼ਮ ਫਰਾਰ ਹਨ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.