ਵਾਸ਼ਿੰਗਟਨ, 16 ਨਵੰਬਰ, ਹ.ਬ. : ਸੰਯੁਕਤ ਰਾਜ ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ ਕਰ ਦਿੱਤਾ ਹੈ। ਦਰਅਸਲ ਅਮਰੀਕਾ ਦੇ ਵਿਕਾਸ ਵਿਚ ਸਿੱਖਾਂ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ ਅਤੇ ਇਸੇ ਨੂੰ ਲੈ ਕੇ ਸੰਸਦ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ। ਇਹ ਮਤਾ ਅਮਰੀਕਾ ਦੇ ਇੰਡਿਆਨਾ ਸੂਬੇ ਦੇ ਰਿਪਬਲਿਕਨ ਸੀਨੇਟਰ ਟੋਡ ਯੰਗ ਅਤੇ ਮੈਰੀਲੈਂਡ ਦੇ ਡੈਮੋਕ੍ਰੇਟਿਕ ਸੀਨੇਟਰ ਬੇਨ ਕਾਰਡਿਨ ਵੱਲੋਂ ਪੇਸ਼ ਕੀਤਾ ਗਿਆ। ਇਹ ਸਿੱਖ ਧਰਮ ਤੇ ਆਪਣੀ ਤਰ੍ਹਾਂ ਦਾ ਪਹਿਲਾ ਮਤਾ ਹੈ ਜੋ ਅਮਰੀਕੀ ਸੰਸਦ ਨੇ ਪਹਿਲੇ ਸਿੱਖ ਗੁਰੂ, ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਪਾਸ ਕੀਤਾ ਗਿਆ। ਇਸ ਮਤੇ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਦੇ ਸਿੱਖ ਸਮਾਨਤਾ, ਸੇਵਾ ਅਤੇ ਪ੍ਰਮਾਤਮਾ ਪ੍ਰਤੀ ਸਮਰਪਣ ਦੇ ਮੁੱਲਾਂ ਅਤੇ ਆਦਰਸ਼ਾਂ ਅਨੁਸਾਰ ਜਿਉਂਦੇ ਹਨ ਜਿੰਨਾ ਦਾ ਉਨ੍ਹਾਂ ਦੇ ਸਭ ਤੋਂ ਪਹਿਲੇ ਗੁਰੁ , ਗੁਰੁ ਨਾਨਕ ਦੇਵ ਜੀ ਵੱਲੋਂ ਪ੍ਰਚਾਰ ਕੀਤਾ ਗਿਆ ਸੀ। ਸੰਸਦ ਦੇ ਮਤੇ ਵਿਚ ਅਮਰੀਕਾ 'ਚ ਉਨ੍ਹਾਂ ਦੇ ਯੋਗਦਾਨ ਲਈ ਚਾਰ ਪ੍ਰਸਿੱਧ ਸਿੱਖਾਂ ਦਾ ਜ਼ਿਕਰ ਕੀਤਾ ਗਿਆ ਹੈ। ਸੰਕਲਪ 'ਚ ਸ਼ਾਮਲ ਸਿੱਖਾਂ 'ਚ ਦਲੀਪ ਸਿੰਘ ਸੌਂਡ ਸ਼ਾਮਲ ਸਨ ਜੋ ਪਹਿਲਾਂ ਏਸ਼ਿਆਈ-ਅਮਰੀਕੀ ਕਾਂਗਰਸੀ ਸਨ ਅਤੇ 1957 ਵਿਚ ਕਾਰਜਕਾਰੀ ਕੰਮਾਂ ਲਈ ਚੁਣੇ ਗਏ ਸਨ। ਫਾਈਬਰ ਆਪਟਿਕਸ ਦੇ ਖੋਜਕਰਤਾ ਡਾ. ਨਰਿੰਦਰ ਕਪਾਨੀ, ਸੰਯੁਕਤ ਰਾਜ ਅਮਰੀਕਾ ਦੇ ਸਭ ਤੋਂ ਵੱਡੇ ਆੜੂ ਉਤਪਾਦਕ ਦੀਨਾਰ ਸਿੰਘ ਬੈਂਸ ਅਤੇ ਪ੍ਰੱਸਿਧ ਰੋਜਾ ਪਾਰਕਸ ਟ੍ਰੇਲਬਲੇਜ਼ਰ ਅਵਾਰਡ ਹਾਸਲ ਕਰਨ ਵਾਲੇ ਗੁਰਿੰਦਰ ਸਿੰਘ ਖਾਲਸਾ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.