ਪੰਜਾਬੀ ਗਾਣੇ 'ਤੇ ਨੱਚਦੇ ਹੋਏ ਲਾੜੇ ਦਾ ਵੀਡੀਓ ਵਾਇਰਲ
ਓਸਲੋ , 16 ਨਵੰਬਰ, ਹ.ਬ. :    ਦੋ ਫੁੱਟ ਦੇ ਲਾੜੇ ਨਾਲ 6 ਫੁੱਟ ਦੀ ਲਾੜੀ ਦਾ ਵਿਆਹ ਹੋਇਆ। ਪੰਜਾਬੀ ਗਾਣੇ 'ਤੇ ਨੱਚਦੇ ਹੋਏ ਲਾੜੇ ਦੀ ਵੀਡੀਓ ਸੋਸ਼ਲ ਮੀਡਆ 'ਤੇ ਕਾਫੀ ਵਾਇਰਲ ਹੋ ਰਹੀ। ਦੋ ਫੁੱਟ ਦੇ ਪਾਕਿਸਤਾਨੀ ਬੁਰਹਾਨ ਚਿਸ਼ਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਵਿਆਹ ਦੀ ਗ੍ਰੈਂਡ ਰਿਸੈਪਸ਼ਨ 'ਤੇ ਪੰਜਾਬੀ ਗਾਣੇ 'ਤੇ ਨੱਚਦੇ ਹੋਏ ਚਿਸ਼ਤੀ ਦਾ ਵੀਡੀਓ ਵਾਇਰਲ ਹੋ ਰਿਹਾ। ਚਿਸ਼ਤੀ ਨੂੰ ਪਿਆਰ ਨਾਲ ਲੋਕ ਬੋਬੋ ਕਹਿੰਦੇ ਹਨ। ਦੱਸ ਦਈਏ ਕਿ ਬੋਬੋ ਪੋਲੀਓ ਸਰਵਾਈਵਰ ਹੈ ਤੇ ਵਹੀਲਚੇਅਰ 'ਤੇ ਹੈ ਪਰ ਉਹ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜਿਉਂਦੇ ਹਨ। ਦਿਲਚਸਪ ਗੱਲ ਹੈ ਕਿ ਬੋਬੋ ਨੇ ਜਿਸ ਨਾਲ ਨਿਕਾਹ ਕੀਤਾ ਹੈ, ਉਸ ਦੀ ਲੰਬਾਈ 6 ਫੁੱਟ ਹੈ। ਓਸਲੋ ਵਿਚ ਪਾਕਿ ਦੇ ਜੋੜੇ ਨੇ ਵਿਆਹ ਦੀ ਪਾਰਟੀ 'ਚ ਬੋਬੋ ਨੇ ਪੰਜਾਬੀ ਗਾਣੇ 'ਤੇ ਡਾਂਸ ਕੀਤਾ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਛੇ ਫੁੱਟ ਦੀ ਪਤਨੀ ਫ਼ੌਜ਼ੀਆ ਵੀ ਉਸ ਨਾਲ ਸੈਲਫੀ ਕਲਿੱਕ ਕਰਦੇ ਨਜ਼ਰ ਆਈ। ਬੋਬੋ ਦੀ ਸ਼ਾਹੀ ਦਾਅਵਤ ਵਿਚ 13 ਮੁਲਕਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਬੋਬੋ ਸਟਾਈਲ ਇਵੈਂਟ, ਸੂਟਸ ਐਂਡ ਮੈਨੇਜਮੈਂਟ ਸਣੇ ਕਈ ਬਿਜਨੈਸ ਚਲਾਉਂਦਾ ਹੈ ਤੇ ਲਗਜ਼ਰੀ ਲਾਈਫ ਜਿਉਂਦਾ ਹੈ। ਉਹ ਨਾਰਵੇ ਵਿਚ ਭਾਰਤੀ ਫ਼ਿਲਮ ਸਟਾਰ ਸਲਮਾਨ ਖ਼ਾਨ ਦੇ ਬੀਂਗ ਹਿਊਮਨ ਕੈਂਪੇਨ ਨੂੰ ਵੀ ਰਿਪ੍ਰੈਜ਼ੈਂਟ ਕਰਦਾ ਹੈ। ਬੋਬੋ ਨੇ 2017 ਵਿਚ ਸਭ ਤੋਂ ਵਧੀਆ ਪ੍ਰੇਰਣਾ ਵਾਲੇ ਵਿਅਕਤੀ ਦਾ ਐਵਾਰਡ ਜਿੱਤਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.