ਪਹਿਲਾਂ ਘਰ ਪਹੁੰਚਣ ਦੀ ਖਹਿਬਾਜ਼ੀ ਕਾਰਨ ਵਾਪਰਿਆ ਹਾਦਸਾ

ਬਠਿੰਡਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) :  ਬਾਰਾਤੀਆਂ ਨਾਲ ਭਰੀ ਇਕ ਕਾਰ, ਦਰੱਖਤ ਨਾਲ ਟਕਰਾਉਣ ਕਾਰਨ 3 ਜਣਿਆਂ ਦੀ ਮੌਤ ਹੋ ਗਈ ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬਠਿੰਡਾ ਜ਼ਿਲ•ੇ ਦੇ ਪਿੰਡ ਕੋਟੜਾ ਕੌੜਾ ਵਿਖੇ ਸ਼ਨਿੱਚਰਵਾਰ ਦੇਰ ਸ਼ਾਮ ਵਾਪਰਿਆ। ਪ੍ਰਾਪਤ ਜਾਣਕਾਰੀਰ ਅਨੁਸਾਰ ਪਿੰਡ ਕੋਟੜਾ ਕੌੜਾ ਦੇ ਗੁਰਵਿੰਦਰ ਸਿੰਘ ਪੁੱਤਰ ਜਗਮੇਲ ਸਿੰਘ ਸਿੱਧੂ ਦਾ ਸ਼ਨਿੱਚਰਵਾਰ ਨੂੰ ਵਿਆਹ ਸੀ ਅਤੇ ਡੋਲੀ ਤੁਰਨ ਮਗਰੋਂ ਬਾਰਾਤੀ ਆਪੋ-ਆਪਣੀਆਂ ਗੱਡੀਆਂ ਵਿਚ ਵਾਪਸ ਆ ਰਹੇ ਸਨ। ਦੋ ਗੱਡੀਆਂ ਵਿਚ ਸਵਾਰ ਬਾਰਾਤੀਆਂ ਦਰਮਿਆਨ ਇਸ ਗੱਲ ਦੀ ਖਹਿਬਾਜ਼ੀ ਪੈਦਾ ਹੋ ਗਈ ਕਿ ਸਭ ਤੋਂ ਪਹਿਲਾਂ ਘਰ ਕੌਣ ਪਹੁੰਚੇਗਾ। ਇਸੇ ਖਹਿਬਾਜ਼ੀ ਕਾਰਨ ਗੱਡੀਆਂ ਦੀ ਰਫ਼ਤਾਰ ਵਧਦੀ ਗਈ ਅਤੇ ਇਕ ਗੱਡੀ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਗੱਡੀ ਵਿਚ ਸਵਾਰ ਤਿੰਨ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਕਾਰਨ ਜਿਥੇ ਵਿਆਹ ਵਾਲੇ ਘਰ ਵਿਚ ਮਾਹੌਲ ਗਮਗੀਨ ਹੋ ਗਿਆ, ਉਥੇ ਹੀ ਇਲਾਕੇ ਵਿਚ ਸੋਗ ਫੈਲ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.