ਮੁਸਲਿਮ ਪਰਸਨਲ ਲਾਅ ਬੋਰਡ ਦੇਵੇਗਾ ਅਯੋਧਿਆ ਵਿਵਾਦ ਬਾਰੇ ਫ਼ੈਸਲੇ ਨੂੰ ਚੁਣੌਤੀ

ਲਖਨਊ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਲ ਇੰਡੀਆ ਪਰਸਨਲ ਲਾਅ ਬੋਰਡ ਅਤੇ ਜਮੀਅਤ ਉਲੇਮਾ ਏ ਹਿੰਦ ਨੇ ਅਯੋਧਿਆ ਜ਼ਮੀਨ ਵਿਵਾਦ ਬਾਰੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਦਾ ਫ਼ੈਸਲਾ ਕੀਤਾ ਹੈ। ਬੋਰਡ ਦੇ ਸਕੱਤਰ ਜ਼ਫ਼ਰਯਾਬ ਜਿਲਾਨੀ ਨੇ ਕਿਹਾ ਕਿ ਮਸਜਿਦ ਦੀ ਜ਼ਮੀਨ ਅੱਲ•ਾ ਦੀ ਅਮਾਨਤ ਹੈ ਅਤੇ ਸ਼ਰੀਅਤ ਕਾਨੂੰਨ ਮੁਤਾਬਕ ਇਹ ਕਿਸੇ ਨੂੰ ਦਿਤੀ ਨਹੀਂ ਜਾ ਸਕਦੀ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਲੰਮੇ ਵਿਚਾਰ-ਵਟਾਂਦਰੇ ਮਗਰੋਂ ਅਦਾਲਤੀ ਫ਼ੈਸਲੇ ਦੀ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਦਾ ਫ਼ੈਸਲਾ ਕੀਤਾ। ਜ਼ਫ਼ਰਯਾਬ ਜਿਲਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਸਜਿਦ ਦੀ ਬਦਲਵੀਂ ਥਾਂ 'ਤੇ ਉਸਾਰੀ ਲਈ ਦਿਤੀ ਜਾ ਰਹੀ ਪੰਜ ਏਕੜ ਜ਼ਮੀਨ ਵੀ ਸਵੀਕਾਰ ਨਹੀਂ ਕੀਤੀ ਜਾਵੇਗਾ। ਉਨ•ਾਂ ਦਾਅਵਾ ਕੀਤਾ ਕਿ 23 ਦਸੰਬਰ 1949 ਦੀ ਰਾਤ ਬਾਬਰੀ ਮਸਜਿਦ ਅੰਦਰ ਭਗਵਾਨ ਰਾਮ ਦੀ ਮੂਰਤੀ ਸਥਾਪਤ ਕਰਨਾ ਸਰਾਸਰ ਗ਼ੈਰਸੰਵਿਧਾਨਕ ਕਦਮ ਸੀ, ਅਜਿਹੇ ਵਿਚ ਸੁਪਰੀਮ ਕੋਰਟ ਕਿਸ ਤਰੀਕੇ ਨਾਲ ਮੂਰਤੀਆਂ ਨੂੰ ਪੂਜਣਯੋਗ ਕਰਾਰ ਦੇ ਦਿਤਾ ਜਦਕਿ ਹਿੰਦੂ ਧਰਮ ਅਨੁਸਾਰ ਵੀ ਅਜਿਹੀਆਂ ਮੂਰਤੀਆਂ ਪੂਜਣ ਯੋਗ ਨਹੀਂ ਮੰਨੀਆਂ ਜਾ ਸਕਦੀਆਂ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.