ਗੁੰਝਲਦਾਰ ਸਟੱਡੀ ਗਾਇਡ ਅਤੇ ਆਰਥਿਕ ਖ਼ਰਚਾ ਮੰਨੇ ਜਾ ਰਹੇ ਹਨ ਮੁੱਖ ਕਾਰਨ

ਟੋਰਾਂਟੋ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਨਾਗਰਿਕਤਾ ਲੈਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਅਚਾਨਕ ਕਮੀ ਦਰਜ ਕੀਤੀ ਗਈ ਹੈ ਅਤੇ ਇਸ ਪਿੱਛੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 1996 ਦੇ ਮੁਕਾਬਲੇ 2016 ਵਿਚ ਬਹੁਤ ਘੱਟ ਪ੍ਰਵਾਸੀ, ਕੈਨੇਡਾ ਦੇ ਸਿਟੀਜ਼ਨ ਬਣ ਸਕੇ। ਸੀ.ਬੀ.ਸੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 1996 ਵਿਚ 75 ਫ਼ੀ ਸਦੀ ਪ੍ਰਵਾਸੀਆਂ ਨੇ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕੀਤੀ ਜਦਕਿ 2016 ਵਿਚ ਇਹ ਅੰਕੜਾ 60 ਫ਼ੀ ਸਦੀ ਦਰਜ ਕੀਤਾ ਗਿਆ। ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ ਐਂਡਰਿਊ ਗ੍ਰਿਫ਼ਿਥ ਦਾ ਇਸ ਬਾਰੇ ਕਹਿਣਾ ਸੀ ਕਿ ਕਈ ਕਾਰਨਾਂ ਕਰ ਕੇ ਪ੍ਰਵਾਸੀ, ਕੈਨੇਡੀਅਨ ਨਾਗਰਿਕਤਾ ਲੈਣ ਤੋਂ ਟਾਲਾ ਵੱਟ ਜਾਂਦੇ ਹਨ। ਇਨ•ਾਂ ਵਿਚ ਗੁੰਝਲਦਾਰ ਸਟੱਡੀ ਗਾਇਡ ਅਤੇ ਜੇਬ ਉਪਰ ਪੈਣ ਵਾਲਾ ਬੋਝ ਮੁੱਖ ਮੰਨੇ ਜਾ ਸਕਦੇ ਹਨ। ਸਿਟੀਜ਼ਨਸ਼ਿਪ ਫ਼ਾਇਲਾਂ ਦੀ ਪ੍ਰੋਸੈਸਿੰਗ ਫ਼ੀਸ 200 ਡਾਲਰ ਹੁੰਦੀ ਸੀ ਪਰ ਸਟੀਫ਼ਨ ਹਾਰਪਰ ਦੀ ਸਰਕਾਰ ਵੇਲੇ ਇਸ ਨੂੰ ਵਧਾ ਕੇ 630 ਡਾਲਰ ਕਰ ਦਿਤਾ ਗਿਆ। ਹਾਲਾਂਕਿ ਲਿਬਰਲ ਸਰਕਾਰ ਨੇ ਫ਼ੀਸ ਵਿਚ ਕਟੌਤੀ ਕਰ ਦਿਤੀ ਪਰ ਉਦੋਂ ਤੱਕ ਵਧੀਆਂ ਦਰਾਂ ਦਾ ਅਸਰ ਪੈ ਚੁੱਕਾ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.