ਪੈਰਾਡਾਈਜ਼ ਹਿਲ ਵਿਚ ਵਾਪਰੀ ਘਟਨਾ
ਪੁਲਿਸ ਨੂੰ ਘਰ 'ਚੋਂ ਇੱਕ ਬੰਦੂਕ ਮਿਲੀ
ਲਾਸ ਏਂਜਲਸ, 18 ਨਵੰਬਰ, ਹ.ਬ. : ਅਮਰੀਕਾ ਦੇ ਕੈਲੀਫੋਰਨੀਆ ਵਿਚ ਇੱਕੋ ਘਰ 'ਚ ਗੋਲੀਬਾਰੀ ਦੀ ਘਟਨਾ ਵਿਚ ਇੱਕੋ ਪਰਵਾਰ ਦੇ ਤਿੰਨ ਬੱਚਿਆਂ ਸਣੇ 5 ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਮਲਾਵਰ ਮ੍ਰਿਤਕਾਂ ਵਿਚੋਂ ਹੀ ਕੋਈ ਇੱਕ ਹੈ। ਇਹ ਘਟਨਾ ਪੈਰਾਡਾਈਜ਼ ਹਿਲ ਵਿਚ ਵਾਪਰੀ, ਜੋ ਅਮਰੀਕਾ-ਮੈਕਸਿਕੋ ਸਰਹੱਦ ਤੋਂ 35 ਕਿਲੋਮੀਟਰ ਦੂਰ ਉਤਰ ਵਿਚ ਸਥਿਤ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੌਣੇ ਸੱਤ ਵਜੇ ਫੋਨ ਆਇਆ, ਜਦੋਂ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੋਲੀ ਲੱਗਣ ਨਾਲ ਜ਼ਖਮੀ ਤਿੰਨ ਬੱਚੇ ਮਿਲੇ ਜਦ ਕਿ ਤਿੰਨ ਸਾਲ ਦਾ ਬੱਚਾ, 29 ਸਾਲ ਦੀ ਔਰਤ ਤੇ 31 ਸਾਲ  ਦਾ ਆਦਮੀ ਮ੍ਰਿਤਕ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀ 5 ਤੇ 9 ਸਾਲ ਦੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਦੋਹਾਂ ਨੇ ਹੀ ਦਮ ਤੋੜ ਦਿੱਤਾ ਜਦ ਕਿ 11 ਸਾਲ ਦੀ ਲੜਕੀ ਹਸਪਤਾਲ ਵਿਚ ਇਲਾਜ ਅਧੀਨ ਹੈ।  ਪੁਲਿਸ ਅਨੁਸਾਰ ਇੱਕ ਮਾਂ ਤੇ ਚਾਰ ਬੱਚੇ ਮੁੱਖ ਘਰ ਦੇ ਨਜ਼ਦੀਕ ਹੀ ਇੱਕ ਫਲੈਟ ਵਿਚ ਰਹਿੰਦੇ ਸਨ, ਜਿੱਥੇ ਪਰਵਾਰ ਦੇ ਹੋਰ ਮੈਂਬਰ ਵੀ ਰਹਿੰਦੇ ਸਨ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਪਰ ਕੁਲ ਕਿੰਨੇ ਲੋਕ ਰਹਿੰਦੇ ਸਨ। ਪੁਲਿਸ ਨੂੰ ਘਰ ਵਿਚੋਂ ਇੱਕ ਬੰਦੂਕ ਵੀ ਮਿਲੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.