ਚੰਡੀਗੜ੍ਹ, 18 ਨਵੰਬਰ, ਹ.ਬ. : ਕੌਰ-ਬੀ ਖੂਬਸੂਰਤੀ ਦੇ ਮਾਮਲੇ ਵਿੱਚ ਸਭ ਨੂੰ ਮਾਤ ਦਿੰਦੀ ਹੈ ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਆਵਾਜ਼ ਕਰਕੇ ਕਾਇਮ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ ਕੌਰ ਬੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਕੌਰ ਬੀ ਚੱਕਵੀਂ ਬੀਟ ਵਾਲੇ ਗੀਤ 'ਜੱਟੀ' ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਪਤਾ ਚੱਲਦਾ ਹੈ ਕਿ ਗੀਤ ਰਿਲੀਜ਼ ਤੋਂ ਬਾਅਦ ਕੁਝ ਹੀ ਘੰਟਿਆਂ ਵਿਚ ਟਰੈਂਡਿੰਗ ਚੱਲ ਰਿਹਾ ਹੈ। 'ਜੱਟੀ' ਗੀਤ ਦੇ ਬੋਲ ਜੀਤਾ ਸਮਰੋ ਦੀ ਕਲਮ ਵਿਚੋਂ ਨਿਕਲੇ ਤੇ ਮਿਊਜ਼ਿਕ ਪ੍ਰੀਤ ਰੋਮਾਣਾ ਨੇ ਦਿੱਤਾ ਹੈ। ਇਸ ਗਾਣੇ ਵਿਚ ਕੌਰ ਬੀ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ਜਿਸ ਵਿਚ ਉਹ ਮੁਟਿਆਰ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਹੈ। ਗਾਣੇ ਦਾ ਵੀਡੀਓ ਡਾਇਰੈਕਟਰ ਸਾਵਿਓ ਤੇ ਯੁਗ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੀ ਆਵਾਜ਼ ਦੇ ਲੋਕ ਕਾਇਲ ਹਨ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿਤੇ ਹਨ। ਕੌਰ ਬੀ ਇਸ ਤੋਂ ਪਹਿਲਾਂ ਵੀ ਬਜਟ, ਸੰਧੂਰੀ ਰੰਗ, ਖੁਦਗਰਜ਼ ਮੁਹੱਬਤ, ਪਰਾਂਦਾ, ਅਗੈਂਜ਼ਡ ਜੱਟੀ, ਫੀਲਿੰਗ, ਮਹਾਰਾਣੀ, ਫੁਲਕਾਰੀ, ਕਾਫ਼ਿਰ ਸਣੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਗੀਤ ਨੇ ਯੂ ਟਿਊਬ ਤੇ ਧਮਾਲ ਮਚਾਈ ਹੋਈ ਹੈ। ਹੁਣ ਤੱਕ ਇਸ ਗੀਤ ਦੇ ਯੂ-ਟਿਊਬ ਤੇ 265,049 ਤੋਂ ਵੀ ਵੱਧ ਵਿਊਸਜ਼ ਹੋ ਚੁੱਕੇ ਹਨ। ਪੰਜਾਬੀ, ਹਿੰਦੀ ਗਾਣਿਆਂ ਤੋਂ ਇਲਾਵਾ ਹੁਣ ਕੌਰ ਬੀ ਹਰਿਆਣਵੀ ਗਾਣੇ ਵੀ ਗਾਉਣ ਦੀ ਰਾਹ ਉੱਤੇ ਚੱਲ ਪਈ ਹੈ। ਹਾਲ ਹੀ ਵਿੱਚ ਉਨ੍ਹਾਂ ਦਾ 'ਮਹਾਰਾਣੀ' ਗਾਣਾ ਰਿਲੀਜ਼ ਹੋਇਆ ਸੀ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਤੋਂ ਪਹਿਲਾਂ  ਕੌਰ-ਬੀ ਕਈ ਸੁਪਰਹਿੱਟ ਗਾਣੇ ਗਾ ਚੁੱਕੀ ਹੈ ਤੇ ਲੋਕ ਹਮੇਸ਼ਾ ਉਨ੍ਹਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.