ਜੈਪੁਰ, 18 ਨਵੰਬਰ, ਹ.ਬ. :  ਰਾਜਸਥਾਨ ਦੇ ਬੀਕਾਨੇਰ ਵਿਚ ਸੋਮਵਾਰ ਸਵੇਰੇ ਇੱਕ ਬਸ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ ਵਿਚ 10 ਲੋਕਾਂ ਮੌਤ ਹੋ ਗਈ, 20 ਤੋਂ ਜ਼ਿਆਦਾ ਜ਼ਖਮੀ ਹਨ। ਹਾਦਸਾ ਸ੍ਰੀਡੂੰਗਰਗੜ੍ਹ ਇਲਾਕੇ ਵਿਚ ਹੋਇਆ। ਟੱਕਰ ਦੌਰਾਨ ਬਸ ਦਾ ਅਗਲਾ ਹਿੱਸਾ ਟਰੱਕ ਵਿਚ ਵੜ ਗਿਆ। ਹਾਦਸੇ ਤੋਂ ਬਾਅਦ ਦੋਵੇਂ ਗੱਡੀਆਂ ਵਿਚ ਅੱਗ ਲੱਗ ਗਈ। ਸਥਾਨਕ ਲੋਕਾਂ ਨੇ ਤੁਰੰਤ ਟਿਊਬਵੈਲ ਤੋਂ ਪਾਣੀ ਲਿਆ ਕੇ ਅੱਗ ਬੁਝਾਈ। ਹਾਲਾਂਕਿ, ਇਸ ਦੌਰਾਨ ਕਈ ਯਾਤਰੀ ਬੁਰੀ ਤਰ੍ਹਾਂ ਝੁਲਸ ਗਏ। ਜ਼ਖ਼ਮੀ ਯਾਤਰੀਆਂ ਨੂੰ ਨੇੜ੍ਹੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਬੰਸ ਬੀਕਾਨੇਰ ਤੋਂ ਸਵੇਰੇ ਸਾਢੇ ਛੇ ਵਜੇ ਜੈਪੁਰ ਲਈ ਚਲੀ ਸੀ ਅਤੇ ਇੱਕ ਘੰਟੇ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ  ਦੱਸਿਆ ਕਿ ਮੁਢਲੀ ਜਾਂਚ ਵਿਚ ਧੁੰਦ ਕਾਰਨ ਹਾਦਸਾ ਹੋਣ ਦੀ ਗੱਲ ਸਾਹਮਣੇ ਆਈ ਹੈ।
ਬੀਕਾਨੇਰ ਦੇ ਲਖਾਸਰ ਇਲਾਕੇ ਵਿਚ ਕੱਲ੍ਹ ਸ਼ਾਮ ਨੁੰ ਵੀ ਬਾਈਕ ਸਵਾਰ ਨੂੰ ਬਚਾਉਣ ਦੌਰਾਨ ਤੇਜ਼ ਰਫਤਾਰ ਕਾਰ ਨੇ ਸੜਕ 'ਤੇ ਬੈਠੇ ਲੋਕਾਂ ਨੂੰ ਦਰੜ ਦਿੱਤਾ ਸੀ ਇਸ ਵਿਚ ਇੱਕੋ ਪਰਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਬੱਚੀਆਂ, ਉਨ੍ਹਾਂ ਦੀ ਮਾਂ ਅਤੇ ਨਾਨਾ ਸ਼ਾਮਲ ਸੀ। ਹਾਦਸੇ ਵਿਚ ਕਾਰ ਚਾਲਕ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ ਸੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.