ਫਿਰੋਜ਼ਪੁਰ, 18 ਨਵੰਬਰ, ਹ.ਬ. :  ਖੇਡਾਂ ਜ਼ਰੀਏ ਨਸ਼ੇ ਜਿਹੀ ਗਲਤ ਆਦਤਾਂ ਤੋਂ ਬਚਣਾ ਸੰਭਵ ਹੈ। ਇਸੇ ਮਕਸਦ ਨਾਲ ਫਿਰੋਜ਼ਪੁਰ ਜੇਲ੍ਹ ਪ੍ਰਸਾਸਨ ਜੇਲ੍ਹ ਵਿਚ ਵਿਭਿੰਨ ਖੇਡਾਂ ਸ਼ੁਰੂ  ਕਰਵਾਈਆਂ। ਹੁਣ ਸੈਂਕੜੇ ਕੈਦੀ ਰੋਜ਼ਾਨਾ ਖੇਡ ਮੈਦਾਨਾਂ ਵਿਚ ਪਸੀਨਾ ਵਹਾਉਂਦੇ ਨਜ਼ਰ ਆਉਂਦੇ ਹਨ।
ਐਨਾ ਹੀ ਨਹੀਂ ਕੈਦੀਆਂ ਦੀ ਖੇਡਾਂ ਪ੍ਰਤੀ ਵਧਦੀ ਦਿਲਚਸਪੀ ਨੂੰ ਦੇਖ ਕੇ ਜੇਲ੍ਹ ਪ੍ਰਸ਼ਾਸਨ ਨੇ ਹੁਣ ਜੇਲ੍ਹ ਵਿਚ ਖੇਡ ਮੁਕਾਬਲੇ ਕਰਾਉਣ ਦਾ ਫੈਸਲਾ ਕਰ ਲਿਆ। ਇਹ ਕੈਦੀ ਕਬੱਡੀ, ਵਾਲੀਬਾਲ, ਯੋਗਾ, ਦੌੜ ਅਤੇ ਕੈਰਮ ਬੋਰਡ ਅਤੇ ਹੋਰ ਖੇਡਾਂ ਵਿਚ ਦਿਲਚਸਪੀ ਦਿਖਾ ਰਹੇ ਹਨ।
ਕਦੇ ਨਸ਼ੇ ਦੇ ਲਈ ਬਦਨਾਮ ਰਹੀ ਫਿਰੋਜ਼ਪੁਰ ਜੇਲ੍ਹ ਵਿਚ ਅੱਜ ਕੈਦੀ ਖੇਡਾਂ ਪ੍ਰਤੀ ਦਿਲਚਸਪਤੀ ਦਿਖਾ ਰਹੇ ਹਨ। ਜੋ ਪਹਿਲੇ ਤਿੰਨ ਸਥਾਨ ਹਾਸਲ ਕਰਨਗੇ। ਉਨ੍ਹਾਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸੇ ਤਰ੍ਹਾਂ ਮਹਿਲਾ ਕੈਦੀਆਂ ਦੇ ਸਿਲਾਈ ਕਢਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਖੇਡਾਂ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੁੰਦਾ ਹੈ। ਨਸ਼ੇ ਦੀ ਲਤ ਮਾਨਸਿਕ ਤੌਰ 'ਤੇ ਵਿਅਕਤੀ ਨਾਲ ਜੁੜੀ ਹੁੰਦੀ ਹੈ ਜੋ ਸਰੀਰ ਨੂੰ ਖੋਖਲਾ ਕਰਦੀ ਹੈ। ਉਮੀਦ ਹੈ ਕਿ ਖੇਡਾਂ ਦੇ ਜ਼ਰੀਏ ਨਸ਼ੇ 'ਤੇ ਕੰਟਰੋਲ ਕਰਨ ਦੇ ਵਧੀਆ ਨਤੀਜੇ ਆਉਣਗੇ। ਜੋ ਕੈਦੀ ਮੈਦਾਨ ਵਿਚ ਖੇਡ ਨਹੀਂ ਸਕਦੇ। ਉਨ੍ਹਾਂ ਲਈ ਕੈਰਮ ਬੋਰਡ ਆਦਿ ਖੇਡਾਂ ਸ਼ੁਰੂ ਕਰਵਾਈ ਗਈਆਂ ਹਨ ਤਾਕਿ ਉਨ੍ਹਾਂ ਦਾ ਮਾਨਸਿਕ ਕਸਰਤ ਹੁੰਦੀ ਰਹੀ ਅਤੇ ਮਨ ਵਿਚ ਬੁਰੀ ਲਤ ਬਾਰੇ ਨਾ ਸੋਚ ਸਕਣ।
ਜੇਲ੍ਹ ਸੁਪਰਡੈਂਟ ਕਿਰਨਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਸਵੇਰੇ ਸ਼ਾਮ ਕੈਦੀ ਖੇਡ ਮੈਦਾਨ ਵਿਚ ਪਸੀਨਾ ਵਹਾ ਰਹੇ ਹਨ। ਕੈਦੀ ਕਬੱਡੀ, ਵਾਲੀਬਾਲ, ਯੋਗਾ, ਦੌੜ ਅਤੇ ਕੈਰਮ ਬੋਰਡ ਜਿਹੀ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਕੈਦੀ ਨਸ਼ੇ ਦੀ ਲਤ ਤੋਂ ਬਚ ਸਕਣ। ਇਹ ਕਰਕੇ ਇਹ ਸਭ ਕੀਤਾ ਗਿਆ।  

ਹੋਰ ਖਬਰਾਂ »

ਹਮਦਰਦ ਟੀ.ਵੀ.