ਦੋਵੇਂ ਪੁਲਿਸ ਮੁਲਾਜ਼ਮ ਨੌਕਰੀ ਤੋਂ ਕੱਢੇ
ਡੋਪ ਟੈਸਟ 'ਚ ਵੀ ਪਾਜ਼ੀਟਿਵ ਪਾਏ ਗਏ ਸੀ ਦੋਵੇਂ
ਤਰਨਤਾਰਨ, 18 ਨਵੰਬਰ, ਹ.ਬ. :  ਇੱਕ ਪਾਸੇ ਪੁਲਿਸ ਨਸ਼ਾ ਤਸਕਰਾਂ ਦੇ ਖ਼ਿਲਾਫ਼ ਮੁਹਿੰਮ ਚਲਾ ਕੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਰਹੀ ਹੈ, ਦੂਜੇ ਪਾਸੇ ਪੁਲਿਸ ਦੇ ਦੋ ਏਐਸਆਈ ਹੈਰੋਇਨ ਦਾ ਨਸ਼ਾ ਕਰਦੇ ਹੋਏ ਵਾਇਰਲ ਹੋਈ ਵੀਡੀਓ ਵਿਚ ਦਿਖ ਰਹੇ ਹਨ।  ਐਸਐਸਪੀ ਨੇ ਦੋਵਾਂ ਨੂੰ ਹੈਰੋਇਨ ਦਾ ਸੇਵਨ ਕਰਨ 'ਤੇ ਬਰਖਾਸਤ ਕਰ ਦਿੱਤਾ। ਇਨ੍ਹਾਂ ਦੋਵਾਂ ਦਾ ਇਹ ਵੀਡੀਓ ਵਾਇਰਲ ਹੋਇਆ ਜਿਸ ਵਿਚ ਇਹ ਹੈਰੋਇਨ ਦਾ ਸੇਵਨ ਕਰਦੇ ਦਿਖ ਰਹੇ ਹਨ। ਵੀਡੀਓ ਵਿਚ ਪੱਟੀ ਵਿਚ ਤੈਨਾਤ ਏਐਸਆਈ ਦਰਸ਼ਨ ਸਿੰਘ ਹੈਰੋਇਨ ਪੀ ਰਿਹਾ ਹੈ, ਜਦ ਕਿ ਏਐਸਆਈ ਟਹਿਲ ਸਿੰਘ ਉਸ ਨੂੰ ਹੈਰੋਇਨ ਪਿਲਾ ਰਿਹਾ ਹੈ। ਟਹਿਲ ਸਿੰਘ ਬਗੈਰ ਵਰਦੀ ਦੇ ਹੈ, ਜਦ ਕਿ ਦਰਸ਼ਨ ਸਿੰਘ ਨੇ ਵਰਦੀ ਪਾਈ ਹੋਈ ਹੈ।
ਦੱਸਦੇ ਚਲੀਏ ਕਿ  ਦੋਵੇਂ ਪੁਲਿਸ ਮੁਲਾਜ਼ਮ ਪਿਛਲੇ ਦਿਨੀਂ ਡੋਪ ਟੈਸਟ ਵਿਚ ਪਾਜ਼ੀਟਿਵ ਪਾਏ ਗਏ ਸੀ। ਐਸਐਸਪੀ ਤਰਨਤਾਰਨ ਵਲੋਂ ਕੁਝ ਦਿਨ ਪਹਿਲਾਂ 23 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਗਏ ਸੀ, ਜਿਨ੍ਹਾਂ ਵਿਚ ਇਹ ਦੋਵੇਂ ਵੀ ਸ਼ਾਮਲ ਸਨ। ਐਸਐਸਪੀ ਨੇ ਵਿਭਾਗੀ ਕਾਰਵਾਈ ਸ਼ੁਰੂ ਕਰਦੇ ਹੋਏ ਉਕਤ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਮਹਿਕਮੇ ਤੋਂ ਬਰਖਾਸਤ ਕਰ ਦਿੱਤਾ। ਐਸਐਸਪੀ ਧਰੁਵ ਦਹੀਆ ਦਾ ਕਹਿਣਾ ਹੈ ਕਿ ਤਰਨਤਾਰਨ ਵਿਚ ਕਿਸੇ ਵੀ ਨਸ਼ਾ ਤਸਕਰ ਨੂੰ ਜਾਂ ਨਸ਼ਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.