2018-19 ਵਿਚ 11 ਲੱਖ ਕੌਮਾਂਤਰੀ ਵਿਦਿਆਰਥੀਆਂ ਦੀ ਹੋਈ ਆਮਦ

ਵਾਸ਼ਿੰਗਟਨ, 18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 2018-19 ਦੇ ਅਕਾਦਮਿਕ ਵਰੇ ਦੌਰਾਨ 11 ਲੱਖ ਕੌਮਾਂਤਰੀ ਵਿਦਿਆਰਥੀਆਂ ਨੇ ਦਾਖਲਾ ਲਿਆ ਜਿਨਾਂ ਵਿਚੋਂ ਭਾਰਤੀਆਂ ਦਾ ਅੰਕੜਾ 2 ਲੱਖ 2 ਹਜ਼ਾਰ ਦਰਜ ਕੀਤਾ ਗਿਆ। ਲਗਾਤਾਰ ਚੌਥੇ ਸਾਲ ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ 10 ਲੱਖ ਤੋਂ ਉਪਰ ਰਹੀ ਹੈ ਅਤੇ ਇਸ ਵਾਰ 0.05 ਫ਼ੀ ਸਦੀ ਦਾ ਮਾਮੂਲੀ ਵਾਧਾ ਵੀ ਹੋਇਆ। ਕੌਮਾਂਤਰੀ ਵਿਦਿਆਰਥੀਆਂ ਦੀ ਕੁਲ ਗਿਣਤੀ ਵਿਚੋਂ 50 ਫ਼ੀ ਸਦੀ ਭਾਰਤ ਅਤੇ ਚੀਨ ਨਾਲ ਸਬੰਧਤ ਰਹੇ। ਚੀਨ ਤੋਂ 3 ਲੱਖ 69 ਹਜ਼ਾਰ ਵਿਦਿਆਰਥੀ ਅਮਰੀਕਾ ਦੇ ਵਿਦਿਅਕ ਅਦਾਰਿਆਂ ਵਿਚ ਪੁੱਜੇ ਅਤੇ ਅਮਰੀਕੀ ਆਰਥਿਕਤਾ ਵਿਚ ਅਰਬਾਂ ਡਾਲਰ ਦਾ ਯੋਗਦਾਨ ਪਾਇਆ। ਅਮਰੀਕਾ ਦੇ ਵਣਜ ਵਿਭਾਗ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਨੇ 2018 ਵਿਚ ਤਕਰੀਬਨ 45 ਅਰਬ ਡਾਲਰ ਦਾ ਯੋਗਦਾਨ ਪਾਇਆ ਜੋ ਪਿਛਲੇ ਸਾਲ ਦੇ ਮੁਕਾਬਲੇ 5.5 ਫ਼ੀ ਸਦੀ ਵੱਧ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.