ਨਵਾਂ ਸ਼ਹਿਰ, 19 ਨਵੰਬਰ, ਹ.ਬ. : ਪੰਜਾਬ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ 21 ਨਵੰਬਰ ਨੂੰ ਯੂਪੀ ਦੇ ਰਾਏਬਰੇਲੀ  ਤੋਂ ਮਹਿਲਾ ਕਾਂਗਰਸੀ ਵਿਧਾਇਕ ਅਦਿਤੀ ਸਿੰਘ ਨਾਲ ਵਿਆਹ ਕਰਨਗੇ। ਅੰਗਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਤੇ ਅਦਿਤੀ ਦੇ ਪਿਤਾ ਅਖਿਲੇਸ਼ ਸਿੰਘ ਚੰਗੇ ਦੋਸਤ ਸਨ। ਦੋਵਾਂ ਪਰਿਵਾਰਾਂ ਦਾ ਇਕ-ਦੂਜੇ ਦੇ ਘਰ ਚੰਗਾ ਆਉਣਾ-ਜਾਣਾ ਸੀ। ਇਸੇ ਦੌਰਾਨ ਉਨ੍ਹਾਂ ਦੀ ਅਦਿਤੀ ਨਾਲ ਦੋਸਤੀ ਹੋ ਗਈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ,''ਇਹ ਅਰੇਂਜ ਮੈਰਿਜ ਹੈ, ਨਾ ਕਿ ਲਵ ਮੈਰਿਜ।'' 28 ਸਾਲਾ ਅੰਗਦ ਪੰਜਾਬ ਦੇ ਨੌਜਵਾਨ ਵਿਧਾਇਕਾਂ 'ਚੋਂ ਇਕ ਹਨ। ਵਿਆਹ ਦਿੱਲੀ 'ਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਤੇ ਗਿਣੇ-ਚੁਣੇ ਲੋਕ ਹੀ ਵਿਆਹ 'ਚ ਸ਼ਾਮਲ ਹੋਣਗੇ। ਵਿਆਹ ਤੋਂ ਬਾਅਦ 23 ਨਵੰਬਰ ਨੂੰ ਦਿੱਲੀ ਜਾਂ ਚੰਡੀਗੜ੍ਹ 'ਚ ਪਾਰਟੀ ਹੋਵੇਗੀ, ਜਿਸ ਵਿਚ ਵੱਡੇ ਆਗੂਆਂ ਨੂੰ ਸੱਦਾ ਦਿੱਤਾ ਜਾਵੇਗਾ। 25 ਨਵੰਬਰ ਨੂੰ ਸਥਾਨਕ ਆਗੂਆਂ ਲਈ ਪਾਰਟੀ ਰੱਖੀ ਗਈ ਹੈ, ਜਿਸ ਵਿਚ ਹਜ਼ਾਰਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਅੰਗਦ ਸਿੰਘ ਦਾ ਪਰਿਵਾਰ ਸਿਆਸਤ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.