ਮੋਗਾ, 19 ਨਵੰਬਰ, ਹ.ਬ. :  ਮੋਗਾ ਜ਼ਿਲ੍ਹੇ ਵਿਚ ਇੱਕ ਗੁਰਦੁਆਰੇ ਤੋਂ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਵਾਰਦਾਤ ਨੂੰ ਕਿਸੇ ਹੋਰ ਨੇ ਨਹੀਂ, ਬਲਕਿ ਖੁਦ ਗੁਰਦੁਆਰੇ ਦੇ ਸਾਬਕਾ ਗ੍ਰੰਥੀ ਨੇ ਅੰਜਾਮ ਦਿੱਤਾ। ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿਚ ਦੇਖਿਆ  ਗਿਆ ਕਿ ਸਾਬਕਾ ਗ੍ਰੰਥੀ ਨੇ ਗੋਲਕ ਨੂੰ ਚੁੱਕ ਕੇ ਖੜ੍ਹਾ ਕੀਤਾ ਅਤੇ ਫੇਰ ਇਸ ਵਿਚੋਂ ਪੈਸੇ ਕੱਢ ਲਏ।   ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਬੀਤੇ ਕੁਝ ਦਿਨਾਂ ਵਿਚ ਇਲਾਕੇ ਵਿਚ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਇਸ ਤੋਂ ਠੀਕ ਪੰਜ ਦਿਨ ਪਹਿਲਾਂ ਵੀ ਇੱਕ ਗੁਰਦੁਆਰੇ ਵਿਚੋਂ ਨੌਜਵਾਨ ਗੋਲਕ ਚੁੱਕ ਕੇ ਭੱਜ ਗਏ ਸੀ।
ਪਿੰਡ ਬੁੱਟਰ ਕਲਾਂ ਨਿਵਾਸੀ ਹਰਮੇਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਪਿੰਡ ਵਿਚ ਬਣੇ ਗੁਰਦੁਆਰੇ ਕੁਟੀਆ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਪ੍ਰਚਾਰਕ ਹਰੀ ਸਿੰਘ ਨਿਵਾਸੀ ਬੁੱਟਰ ਕਲਾਂ ਨੇ 9 ਨਵੰਬਰ ਨੂੰ ਗੁਰਦੁਆਰੇ 'ਚ ਵੜ ਕੇ ਕ੍ਰਿਪਾਨ ਦੀ ਮਦਦ ਨਾਲ ਗੋਲਕ ਨੂੰ ਖੋਲ੍ਹ ਕੇ ਉਸ ਤੋਂ ਲਗਭਗ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਹਰਕਤ ਦੇ ਬਾਰੇ ਵਿਚ ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀਆਂ ਨੂੰ 15 ਤਾਰੀਕ ਨੂੰ ਪਤਾ ਚਲਿਆ। ਜਦ ਗੁਰਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਗਈ।
ਰਿਕਾਰਡਿੰਗ ਵਿਚ ਦੇਖਿਆ ਗਿਆ ਕਿ ਸਾਬਕਾ ਗ੍ਰੰਥੀ ਨੇ ਪਹਿਲਾਂ ਗੋਲਕ ਨੂੰ ਟੇਢਾ ਖੜ੍ਹਾ ਕੀਤਾ ਅਤੇ ਫੇਰ ਕ੍ਰਿਪਾਨ ਦੀ ਮਦਦ ਨਾਲ ਇਸ ਨੂੰ  ਖੋਲ੍ਹ ਕੇ ਇਸ ਵਿਚੋਂ ਪੈਸੇ ਕੱਢ ਕੇ ਜੇਬ ਵਿਚ ਪਾ ਲਏ। ਇਸ ਬਾਰੇ ਵਿਚ ਥਾਣਾ ਬੱਧਨੀ ਕਲਾਂ  ਦੇ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮ ਹਰੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.