ਮੈਲਬੌਰਨ, 19 ਨਵੰਬਰ, ਹ.ਬ. :  ਪੰਜਾਬੀ ਟਰੱਕ ਡਰਾਈਵਰ ਹਨੀ ਕੁਮਾਰ ਮੱਲ੍ਹਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਹਿਊਮ ਹਾਈਵੇ 'ਤੇ ਟਰੱਕ ਚਲਾ ਰਿਹਾ ਸੀ। ਨਿਊ ਸਾਥੂਥ ਵੇਲਜ਼ ਅਤੇ ਵਿਕਟੋਰੀਆ ਦੇ ਗੁੰਡਾਮਈ ਖੇਤਰ ਕੋਲ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਏਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਉਹ ਅਪਣਾ ਟਰੱਕ ਖਾਲੀ ਕਰਕੇ ਵਾਪਸ ਮੈਲਬੌਰਨ ਆ ਰਿਹਾ ਸੀ ਅਤੇ ਅਪਣੇ ਮਿੱਤਰਾਂ ਨਾਲ ਫੋਨ 'ਤੇ ਗੱਲਬਾਤ ਵੀ ਕਰ ਰਿਹਾ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਹਰ ਰੋਜ਼ ਕਾਨਫ਼ਰੰਸ ਕਾਲ ਲਗਾ ਕੇ ਫੋਨ ਕਰਦਾ ਸੀ ਪਰ ਉਸ ਦਿਨ ਵੀ ਉਹ ਇੰਝ ਹੀ ਗੱਲਬਾਤ ਕਰ ਰਿਹਾ ਸੀ, ਉਸ ਦੇ ਮਿੱਤਰ ਨੇ ਉਸ ਨੂੰ ਕੁਝ ਸਮਾਂ ਹੋਲਡ ਤੇ ਲਾਇਆ ਸੀ ਅਤੇ ਜਦੋਂ ਉਸ ਨੇ ਫੇਰ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਸ ਦਾ ਕੋਈ ਉਤਰ ਨਹੀਂ ਸੀ। ਉਸ ਤੋਂ ਬਾਅਦ ਹਾਦਸਾ ਵਾਪਰ ਚੁੱਕਾ ਸੀ। ਉਹ ਅਪਣੀ ਪਤਨੀ ਤੇ ਬੱਚੇ ਨਾਲ ਇੱਥੇ ਰਹਿ ਰਿਹਾ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.