ਬਿਆਸ, 28 ਨਵੰਬਰ, ਹ.ਬ. : ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਸ਼ਬਨਮ ਢਿੱਲੋਂ ਇਲਾਜ ਕਰਵਾਉਣ ਲੰਡਨ ਗਏ ਹੋਏ ਸਨ ਤੇ ਉੱਥੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਖ਼ਬਰ ਆਉਂਦਿਆਂ ਹੀ ਡੇਰਾ ਬਿਆਸ ਸ਼ਰਧਾਲੂਆਂ 'ਚ ਸੋਗ ਦੀ ਲਹਿਰ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦਾ ਲੰਡਨ ਦੇ ਬੈੱਡਫੋਰਡ ਹਸਪਤਾਲ 'ਚ ਪੇਟ ਦੀ ਬਿਮਾਰੀ ਦਾ ਬੀਤੇ ਦਿਨੀਂ ਆਪ੍ਰੇਸ਼ਨ ਹੋਇਆ ਸੀ। ਹਾਲਾਂਕਿ ਆਪ੍ਰੇਸ਼ਨ ਸਫਲ ਹੋ ਗਿਆ ਸੀ ਪਰ ਉਸ ਤੋਂ ਬਾਅਦ ਤਬੀਅਤ ਖਰਾਬ ਹੋ ਗਈ। ਇੱਥੇ ਹੀ ਉਨ੍ਹਾਂ ਦਾ ਸਸਕਾਰ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.