ਮੁੰਬਈ, 28 ਨਵੰਬਰ, ਹ.ਬ. : ਬਿੱਗ ਬੌਸ ਵਿਚ ਰੋਜ਼ਾਨਾ ਨਵੇਂ ਨਵੇਂ ਡਰਾਮੇ ਅਤੇ ਮੁਕਾਬਲੇਕਾਰਾਂ ਵਿਚ ਬਣ ਰਹੇ ਰਿਸ਼ਤੇ ਕਾਫੀ ਐਂਟਰਟੇਨਮੈਂਟ ਸਾਬਤ ਹੋ ਰਹੇ ਹਨ। ਜਿੱਥੇ ਇੱਕ ਪਾਸੇ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੇ ਰਿਲੇਸ਼ਨ ਨੂੰ ਲੈ ਕੇ ਚਰਚਾ ਹੈ। ਉਥੇ ਹੀ ਦੂਜੇ ਪਾਸੇ ਅਸੀਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦੇ ਰੋਮਾਂਟਿਕ ਸੀਨ ਵੀ ਲੋਕਾਂ ਦਾ ਧਿਆਨ ਖਿੱਚ ਰਹੇ ਹਨ।
ਹਾਲ ਹੀ ਵਿਚ ਜਾਰੀ ਇੱਕ ਪ੍ਰੋਮੋ ਵਿਚ ਅਸੀਮ ਅਤੇ ਹਿਮਾਂਸ਼ੀ ਦੇ ਵਿਚ ਵਧ ਰਹੀ ਨਜ਼ਦੀਕੀਆਂ ਨਜ਼ਰ ਆਈਆਂ ਹਨ।  ਸਿਧਾਰਥ ਦੇ ਨਾਲ ਅਸੀਮ ਦੇ ਝਗੜੇ ਤੋਂ ਬਾਅਦ ਹੁਣ ਹਿਮਾਂਸ਼ੀ ਦੇ ਨਾਲ ਸ਼ੁਰੂ ਹੋ ਰਿਹਾ ਉਨ੍ਹਾ ਦਾ ਰੋਮਾਂਸ ਸੁਰਖੀਆਂ ਵਿਚ ਹੈ, ਫੈਨ ਪੇਜ 'ਤੇ ਜਾਰੀ ਇੱਕ ਪ੍ਰੋਮੋ ਵਿਚ ਅਸੀਮ ਅਤੇ ਹਿਮਾਂਸ਼ੀ ਦੇ ਵਿਚ ਪਿਆਰ ਨਜ਼ਰ ਆ ਰਿਹਾ ਹੈ। ਰਸੋਈ ਵਿਚ ਰਸ਼ਮੀ ਦੇਸਾਈ ਦੇ ਨਾਲ ਮਿਲ ਕੇ ਰੋਟੀ ਬਣਾ ਰਹੀ ਹਿਮਾਂਸ਼ੀ ਦੇ ਕੋਲ ਜਾ ਕੇ ਅਸੀਮ ਪਹਿਲਾਂ ਤਾਂ ਉਨ੍ਹਾਂ ਬਰਥਡੇ ਵਿਸ਼ ਕਰਦੇ ਹਨ । ਫੇਰ ਉਨ੍ਹਾਂ ਗਲ਼ ਨਾਲ ਲਾ ਕੇ ਉਨ੍ਹਾਂ ਕਿੱਸ ਕਰਦੇ ਹਨ। ਇਸ ਤੋਂ ਇਲਾਵਾ ਅਸੀਮ ਨੇ ਹਿਮਾਂਸ਼ੀ ਦੇ ਲਈ ਦਿਲ ਦੀ ਸ਼ੇਪ ਦਾ ਪਰਾਂਠਾ ਵੀ ਬਣਾਇਆ।
ਅਸੀਮ ਦੇ ਇਸ ਰੋਮਾਂਟਿਕ ਅੰਦਾਜ਼ 'ਤੇ ਹਿਮਾਂਸ਼ੀ ਕਹਿੰਦੀ ਹੈ ਕਿ ਮੁੰਡਾ ਸਮਾਰਟ ਹੈ, ਇਹ ਉਹੀ ਮੁੰਡਾ ਹੈ ਜਿਸ ਨਾਲ ਕਿੰਨੀ ਹੀ ਸ਼ਿਕਾਇਤਾਂ ਸਨ। ਮੈਨੂੰ ਇਸ ਤੋਂ ਬਾਅਦ ਉਨ੍ਹਾਂ ਨੇ ਕੈਮਰੇ ਦੇ ਨਜ਼ਦੀਕ ਜਾ ਕੇ ਅਸੀਮ ਦੁਆਰਾ ਬਣਾਇਆ ਹੋਇਆ ਦਿਲ ਦੀ ਸ਼ੇਪ ਦਾ ਪਰਾਂਠਾ ਵੀ ਦਿਖਾਇਆ। ਪ੍ਰੋਮੋ ਵਿਚ ਹਿਮਾਂਸ਼ੀ ਵੀ ਅਸੀਮ ਨੂੰ ਕਿੱਸ ਕਰਦੀ ਹੋਈ ਨਜ਼ਰ ਆਈ। ਹੁਣ ਦੇਖਦੇ ਹਾਂ ਆਉਣ ਵਾਲੇ ਦਿਨ ਵਿਚ ਬਿੱਗ ਬੌਸ 'ਚ ਹੋਰ ਕੀ ਕੀ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.