ਕਤਲ ਤੋਂ 15 ਦਿਨ ਬਾਅਦ ਮਿਲੀ ਲਾਸ਼

ਨਵੀਂ ਦਿੱਲੀ, 28 ਨਵੰਬਰ (ਹਮਦਰਦ ਨਿਊਜ਼ ਸਰਵਿਸ) :  ਅੱਠ ਮਹੀਨੇ ਪਹਿਲਾਂ ਲਵਮੈਰਿਜ ਕਰਵਾਉਣ ਵਾਲੇ ਇੱਕ ਕਰੋੜਪਤੀ ਬਿਜ਼ਨਸਮੈਨ ਨੇ ਗੋਲੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਕੰਮ ਵਿੱਚ ਉਸ ਦੇ ਦੋ ਕਰਮਚਾਰੀਆਂ ਨੇ ਉਸ ਦਾ ਸਾਥ ਦਿੱਤਾ। ਇਹ ਸਨਸਨੀਖੇਜ ਘਟਨਾ ਰਾਜਧਾਨੀ ਦਿੱਲੀ ਵਿੱਚ ਵਾਪਰੀ।
26 ਨਵੰਬਰ ਨੂੰ ਨੈਨਸੀ ਨਾਂ ਦੀ 20 ਸਾਲਾ ਲੜਕੀ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਦਾ ਫੋਨ 11 ਨਵੰਬਰ ਤੋਂ ਬੰਦ ਹੈ। ਨਾਲ ਹੀ ਨੈਨਸੀ ਦੇ ਸਹੁਰਾ ਪਰਿਵਾਰ 'ਤੇ ਦਾਜ ਲਈ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 365, 498ਏ, 406, 34 ਦੇ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਘੰਟਿਆਂ ਵਿੱਚ ਮੋਬਾਇਲ ਰਿਕਾਰਡ ਦੇ ਆਧਾਰ 'ਤੇ ਨੈਨਸੀ ਦੇ ਪਤੀ ਸਾਹਿਲ ਅਤੇ ਉਸ ਦੇ ਕਰਮਚਾਰੀਆਂ ਸ਼ੁਭਮ ਨੂੰ ਦਿੱਲੀ ਤੋਂ ਅਤੇ ਬਾਦਲ ਨੂੰ ਕਰਨਾਲ ਦੇ ਘਰੌਂਦਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਵਿੱਚ ਸਾਹਿਲ ਨੇ ਦੱਸਿਆ ਕਿ ਉਸ ਦੀ ਪਤਨੀ ਨੈਨਸੀ ਉਸ ਨਾਲ ਹਰ ਰੋਜ਼ ਝਗੜਾ ਕਰਦੀ ਸੀ। ਇਸ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ। ਗੋਲੀ ਮਾਰ ਕੇ ਨੈਨਸੀ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਪਾਣੀਪਤ ਦੇ ਨੇੜੇ ਝਾੜੀਆਂ ਵਿੱਚ ਸੁੱਟ ਦਿੱਤੀ ਗਈ, ਜਿਸ ਨੂੰ ਲਗਭਗ 15 ਦਿਨਾ ਬਾਅਦ ਬਰਾਮਦ ਕੀਤਾ ਗਿਆ। ਦਿੱਲੀ ਦੀ ਜਨਕਪੁਰੀ ਪੁਲਿਸ ਨੇ ਪਤਨੀ ਦੇ ਕਤਲ ਦੇ ਦੋਸ਼ ਵਿੱਚ ਸਾਹਿਲ ਅਤੇ ਉਸ ਦੇ ਦੋ ਸਾਥੀਆਂ ਸ਼ੁਭਮ ਅਤੇ ਬਾਦਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.