ਸ਼ਹਿਰ 'ਚ 2019 'ਚ ਵਾਪਰੀ ਕਤਲ ਦੀ ਇਸ 13ਵੀਂ ਘਟਨਾ ਦੀ ਜਾਂਚ 'ਚ ਜੁਟੀ ਪੁਲਿਸ

ਔਟਾਵਾ, 28 ਨਵੰਬਰ (ਹਮਦਰਦ ਨਿਊਜ਼ ਸਰਵਿਸ) :  ਔਟਾਵਾ ਦੇ ਸਾਊਥ 'ਚ ਕਿਸੇ ਨੇ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਸ਼ਹਿਰ ਵਿੱਚ 2019 'ਚ ਵਾਪਰੀ ਕਤਲ ਦੀ ਇਸ 13ਵੀਂ ਘਟਨਾ ਦੀ ਜਾਂਚ ਪੁਲਿਸ ਵੱਲੋਂ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਇਸ ਲਈ ਹੋਰਨਾਂ ਲੋਕਾਂ ਨੂੰ ਇਸ ਘਟਨਾ ਕਾਰਨ ਕੋਈ ਖ਼ਤਰਾ ਨਹੀਂ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੀ ਇਹ ਵਾਰਦਾਤ ਵੁਡਬਰੀ ਕ੍ਰਿਸੈਂਟ ਐਂਡ ਬਲੋਮ ਡਰਾਈਵ ਖੇਤਰ ਵਿੱਚ ਹੰਟ ਕਲੱਬ ਅਤੇ ਕੋਨਰੋਏ ਰੋਡ ਦੇ ਚੌਰਾਹੇ ਨੇੜੇ ਵਾਪਰੀ। ਉਨ•ਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਦੁਪਹਿਰ ਬਾਅਦ 2:45 ਵਜੇ ਗੋਲੀ ਚੱਲਣ ਦੀ ਵਾਰਦਾਤ ਸਬੰਧੀ ਫੋਨ ਆਇਆ ਸੀ। ਇਸ 'ਤੇ ਪੈਰਾਮੈਡੀਕਸ ਟੀਮ ਨੇ ਮੌਕੇ 'ਤੇ ਪੁੱਜ ਕੇ ਗ਼ੰਭੀਰ ਜ਼ਖਮੀ ਵਿਅਕਤੀ ਨੂੰ ਔਟਾਵਾ ਹਸਪਤਾਲ ਦੇ ਟਰੋਮਾ ਸੈਂਟਰ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਔਟਾਵਾ ਪੁਲਿਸ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਇਹ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਇਸ ਨਾਲ ਹੋਰਨਾਂ ਲੋਕਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਮੇਜਰ ਕਰਾਈਮ ਯੂਨਿਟ ਵੱਲੋਂ ਇਸ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਮ੍ਰਿਤਕ ਵਿਅਕਤੀ ਦੀ ਪਛਾਣ ਜਾਹਰ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਗ੍ਰਿਫ਼ਤਾਰੀ ਕੀਤੀ ਹੈ।
ਕਾਂਸਟੇਬਲ ਐਮੀ ਗਗਨਾਨ ਨੇ ਕਿਹਾ ਕਿ ਜਾਂਚ ਟੀਮ ਦੇ ਅਧਿਕਾਰੀਆਂ ਵੱਲੋਂ ਪ੍ਰਤੱਖ ਦਰਸ਼ੀਆਂ ਨਾਲ ਗੱਲ ਕਰਕੇ ਮਾਮਲੇ ਦੀ ਤੈਅ ਤੱਕ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਨੇੜੇ ਰੋਡ ਨੂੰ ਬੰਦ ਕਰ ਦਿੱਤਾ ਗਿਆ ਤਾਂ ਜੋ ਔਟਾਵਾ ਪੁਲਿਸ ਦਾ ਮੇਜਰ ਕਰਾਈਮ ਯੂਨਿਟ ਸਬੂਤ ਇਕੱਠੇ ਕਰ ਸਕੇ। ਗੋਲੀਬਾਰੀ ਵਾਲੀ ਥਾਂ ਦੇ ਨੇੜੇ ਰਹਿੰਦੇ ਇੱਕ ਗੁਆਂਢੀ ਬਲੇਅਰ ਮੈਕੀਨਨ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਵੇਖ ਕੇ ਲਗਦਾ ਹੈ ਕਿ ਸਾਊਥ ਔਟਾਵਾ ਵਿੱਚ ਹੋਰ ਪੁਲਿਸ ਦੀ ਮੌਜੂਦਗੀ ਦੀ ਲੋੜ ਹੈ। ਇਸ ਖੇਤਰ ਵਿੱਚ ਇਸ ਤਰ•ਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਨ•ਾਂ ਵਾਰਦਾਤਾਂ 'ਤੇ ਕਾਬੂ ਪਾਉਣ ਲਈ ਹੋਰ ਪੁਲਿਸ ਮੁਲਾਜ਼ਮ ਤੈਨਾਤ ਕਰਨੇ ਚਾਹੀਦੇ ਹਨ। ਘਟਨਾ ਵਾਲੀ ਥਾਂ ਦੇ ਨੇੜੇ ਹੀ ਰੌਬਰਟ ਬਾਟੇਮਨ ਪਬਲਿਕ ਸਕੂਲ ਸਥਿਤ ਹੈ। ਔਟਾਵਾ-ਕਾਰਲੇਟਨ ਡਿਸਟ੍ਰਿਕਟ ਸਕੂਲ ਬੋਰਡ ਮੁਤਾਬਕ ਵਾਰਦਾਤ ਵਾਪਰਨ ਮਗਰੋਂ ਚੌਕਸੀ ਦੇ ਮੱਦੇਨਜ਼ਰ 3 ਵਜੇ ਛੁੱਟੀ ਹੋਣ ਦੇ ਬਾਵਜੂਦ ਬੱਚਿਆਂ ਨੂੰ ਸਕੂਲ ਵਿੱਚ ਹੀ ਰੋਕ ਲਿਆ ਗਿਆ ਅਤੇ 3 ਵਜ ਕੇ 50 'ਤੇ ਕੁਝ ਬੱਚਿਆਂ ਨੂੰ ਬੱਸ ਰਾਹੀਂ ਉਨ•ਾਂ ਦੇ ਘਰ ਛੱਡਿਆ ਗਿਆ ਅਤੇ ਕੁਝ ਨੂੰ ਸਕੂਲ ਵਿੱਚੋਂ ਹੀ ਉਨ•ਾਂ ਦੇ ਮਾਪੇ ਲੈ ਕੇ ਗਏ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਮੇਜਰ ਕਰਾਈਮ ਯੂਨਿਟ ਨਾਲ 613-236-1222 'ਤੇ ਸੰਪਰਕ ਕਰੇ।

ਹੋਰ ਖਬਰਾਂ »

ਹਮਦਰਦ ਟੀ.ਵੀ.