ਪ੍ਰਵਾਸੀਆਂ ਦਾ ਕੁਲ ਅੰਕੜਾ 40 ਲੱਖ ਦੇ ਨੇੜੇ ਪੁੱਜਾ

ਨਿਊ ਯਾਰਕ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਗਰੀਨ ਕਾਰਡ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ 40 ਲੱਖ ਦੇ ਨੇੜੇ ਪਹੁੰਚ ਗਈ ਹੈ ਅਤੇ ਇਨ•ਾਂ ਵਿਚੋਂ 2.27 ਲੱਖ ਭਾਰਤੀ ਹਨ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਹਰ ਸਾਲ ਸਵਾ ਦੋ ਲੱਖ ਪ੍ਰਵਾਸੀਆਂ ਨੂੰ ਗਰੀਨ ਕਾਰਡ ਜਾਰੀ ਕਰਨ ਦੀ ਰਫ਼ਤਾਰ ਚੱਲ ਰਹੀ ਹੈ ਅਤੇ ਇਸ ਹਿਸਾਬ ਨਾਲ ਕਈ ਵਿਚਾਰੇ ਗਰੀਨ ਕਾਰਡ ਦੀ ਉਡੀਕ ਵਿਚ ਹੀ ਖੂੰਡੀ ਫੜ ਲੈਣਗੇ। ਗਰੀਨ ਕਾਰਡ ਲਈ ਆਈਆਂ ਅਰਜ਼ੀਆਂ ਵਿਚੋਂ ਸਭ ਤੋਂ ਜ਼ਿਆਦਾ 15 ਲੱਖ ਮੈਕਸੀਕੋ ਵਾਸੀਆਂ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ ਜਦਕਿ ਦੂਜਾ ਨੰਬਰ ਭਾਰਤੀਆਂ ਦਾ ਆਉਂਦਾ ਹੈ। ਤੀਜੇ ਸਥਾਨ 'ਤੇ ਚੀਨ ਦੇ ਲੋਕ ਹਨ ਜਿਨ•ਾਂ ਦੀਆਂ 1 ਲੱਖ 80 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਹੋਣਾ ਬਾਕੀ ਹੈ। ਗਰੀਨ ਕਾਰਡ ਦੀ ਉਡੀਕ ਸੂਚੀ ਵਿਚ ਸ਼ਾਮਲ ਜ਼ਿਆਦਾਤਰ ਪ੍ਰਵਾਸੀ, ਅਮਰੀਕੀ ਨਾਗਰਿਕਾਂ ਦੇ ਮਾਪੇ, ਜੀਵਨ ਸਾਥੀ ਜਾਂ ਹੋਰ ਨਜ਼ਦੀਕੀ ਰਿਸ਼ਤੇਦਾਰ ਹਨ। ਮੌਜੂਦਾ ਕਾਨੂੰਨ ਤਹਿਤ ਅਮਰੀਕੀ ਨਾਗਰਿਕ ਆਪਣੇ ਪਰਵਾਰਕ ਮੈਂਬਰਾਂ ਨੂੰ ਗਰੀਨ ਕਾਰਡ ਦਿਵਾਉਣ ਲਈ ਸਪੌਂਸਰ ਕਰ ਸਕਦੇ ਹਨ ਜਦਕਿ ਰਾਸ਼ਟਰਪਤੀ ਡੌਨਲਡ ਟਰੰਪ ਇਸ ਵਿਵਸਥਾ ਦੇ ਵਿਰੁੱਧ ਹਨ ਅਤੇ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.