ਟ੍ਰਾਂਸਪੋਰਟ ਕੈਨੇਡਾ ਦੀ ਟੀਮ ਜਾਂਚ ਵਿਚ ਜੁਟੀ

ਕਿੰਗਸਟਨ (ਉਨਟਾਰੀਓ) , 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) :  ਉਨਟਾਰੀਓ ਸੂਬੇ ਦੇ ਕਿੰਗਸਟਨ ਸ਼ਹਿਰ ਨੇੜੇ ਇਕ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਕਈ ਮੌਤਾਂ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਛੇ ਸੀਟਾਂ ਵਾਲਾ ਹਵਾਈ ਜਹਾਜ਼ ਕਿੰਗਸਟਨ ਦੇ ਕ੍ਰੀਕਫੋਰਡ ਰੋਡ ਅਤੇ ਬੇਅਰਿੱਜ ਡਰਾਈਵ ਇਲਾਕੇ ਨੇੜੇ ਡਿੱਗਿਆ। ਪੁਲਿਸ ਨੇ ਫ਼ਿਲਹਾਲ ਮਰਨ ਵਾਲਿਆਂ ਦੀ ਗਿਣਤੀ ਜਨਤਕ ਨਹੀਂ ਕੀਤੀ। ਕਿੰਗਸਟਨ ਪੁਲਿਸ ਦੇ ਕਾਂਸਟੇਬਲ ਐਸ਼ ਗੁਥੀਨਜ਼ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸ਼ਾਮ ਵਾਪਰਿਆ। ਹਾਦਸਾਗ੍ਰਸਤ ਜਹਾਜ਼ ਪਾਇਪਰ ਪੀ.ਏ.-32 ਮਾਡਲ ਦਾ ਦੱਸਿਆ ਜਾ ਰਿਹਾ ਹੈ ਅਤੇ ਟ੍ਰਾਂਸਪੋਰਟ ਕੈਨੇਡਾ ਦੀ ਟੀਮ ਹਾਦਸੇ ਦੇ ਕਾਰਨਾਂ ਜਾਂਚ ਵਾਸਤੇ ਰਵਾਨਾ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਜਿਹੇ ਜਹਾਜ਼ਾਂ ਦੀ ਵਰਤੋਂ ਨਿਜੀ ਤੌਰ 'ਤੇ ਹੀ ਕੀਤੀ ਜਾਂਦੀ ਹੈ ਅਤੇ ਮੁਸਾਫ਼ਰਾਂ ਦੀ ਆਵਾਜਾਈ ਵਾਸਤੇ ਨਹੀਂ ਵਰਤਿਆ ਜਾਂਦੇ।

ਹੋਰ ਖਬਰਾਂ »

ਹਮਦਰਦ ਟੀ.ਵੀ.