ਮੋਗਾ, 29 ਨਵੰਬਰ, ਹ.ਬ. : ਗੁਜਰਾਤ ਵਿਚ ਕੱਛ ਦੀ ਰਾਪਰ ਤਹਿਸੀਲ ਦੇ ਇੱਕ ਥਾਣੇ ਵਿਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦਿਨਾਸਾਹਿਬ ਨਿਵਾਸੀ 28 ਸਾਲਾ ਚਰਣਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਖੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀ ਰਾੜੌੜ  ਨੇ ਦੱਸਿਆ ਕਿ 20 ਨਵੰਬਰ ਦੀ ਰਾਤ ਆਡੇਸਰ ਪੁਲਿਸ ਚੈਕਪੋਸਟ 'ਤੇ ਪੁਲਿਸ ਕਰਮੀਆਂ ਅਤੇ 7-8 ਪੰਜਾਬੀ ਟਰੱਕ ਡਰਾਈਵਰਾਂ ਦੇ ਵਿਚ ਲੜਾਈ ਝਗੜਾ ਹੋਇਆ ਸੀ। ਪੁਲਿਸ ਨੇ ਚਰਨਜੀਤ ਨੂੰ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ ਸੀ। ਕੋਰਟ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਪੁੱਛਗਿੱਛ ਲਈ ਬੁੱਧਵਾਰ ਸ਼ਾਮ 7 ਵਜੇ ਹਿਰਾਸਤ ਵਿਚ ਲਿਆ ਗਿਆ ਸੀ।
ਵੀਰਵਾਰ ਸਵੇਰੇ ਲਾਕਅਪ ਵਿਚ ਉਸ ਦੀ ਲਾਸ਼ ਫਾਹੇ 'ਤੇ ਲਟਕੀ ਮਿਲੀ। ਹਿਰਾਸਤ ਵਿਚ ਮੌਤ ਦੇ ਮਾਮਲੇ ਵਿਚ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰੀਰ 'ਤੇ ਓੜਨ ਲਈ ਦਿੱਤੀ ਚਾਦਰ ਦੀ ਰੱਸੀ ਬਣਾ ਕੇ ਚਰਨਜੀਤ ਨੇ ਲਾਕਅਪ ਦੇ ਬਾਥਜਰੂਮ ਦੇ ਉਪਰ ਖੁਲ੍ਹੀ ਕੰਧ 'ਤੇ ਫਾਹਾ ਬੰਨ੍ਹ ਕੇ ਜਾਨ ਦੇ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.