ਮਾਰਖ਼ਮ, 29 ਨਵੰਬਰ (ਹਮਦਰਦ ਨਿਊਜ਼ ਸਰਵਿਸ) ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਦਾਖ਼ਲ ਹੋ ਰਹੇ ਇੱਕ ਟਰੱਕ ਡਰਾਈਵਰ ਨੂੰ 50 ਕਿੱਲੋ ਕੋਕੀਨ ਸਣੇ ਗ੍ਰਿਫ਼ਤਾਰ ਕਰ ਲਿਆ, ਜਿਸ 'ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ।
ਆਰਸੀਐਮਪੀ ਨੇ ਦੱਸਿਆ ਕਿ ਟੋਰਾਂਟੋ ਦੇ ਨਜ਼ਦੀਕੀ ਸ਼ਹਿਰ ਮਾਰਖ਼ਮ ਦਾ ਇਹ ਟਰੱਕ ਡਰਾਈਵਰ ਸਾਰਨੀਆ ਸਰਹੱਦ ਰਾਹੀਂ ਕੈਨੇਡਾ ਵਿੱਚ ਦਾਖ਼ਲ ਹੋ ਰਿਹਾ ਸੀ, ਜਿਸ ਨੂੰ ਸਾਰਨੀਆ ਦੇ ਨੇੜੇ ਬਲੂ ਵਾਟਰ ਬ੍ਰਿਜ 'ਤੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਅਧਿਕਾਰੀਆਂ ਨੇ ਜਾਂਚ ਲਈ ਰੋਕ ਲਿਆ। ਤਲਾਸ਼ੀ ਲੈਣ 'ਤੇ ਉਸ ਦੇ ਟਰੱਕ ਵਿੱਚੋਂ 50 ਕਿੱਲੋ ਕੋਕੀਨ ਬਰਾਮਦ ਹੋਈ।  ਬਾਰਡਰ ਸਰਵਿਸਜ਼ ਏਜੰਸੀ ਦੇ ਅਧਿਕਾਰੀ ਟਰੱਕਾਂ ਵਿੱਚ ਲੱਦੇ ਸਾਮਾਨ ਦੀ ਜਾਂਚ ਲਈ ਮੋਬਾਇਲ ਐਕਸ-ਰੇਅ ਯੰਤਰ ਅਤੇ ਸੂਹੀਆ ਕੁੱਤਿਆਂ ਦੀ ਮਦਦ ਲੈਂਦੇ ਹਨ, ਜਿਸ ਨਾਲ ਗ਼ੈਰ-ਕਾਨੂੰਨੀ ਚੀਜ਼ਾਂ ਫੜਨ ਵਿੱਚ ਮਦਦ ਮਿਲਦੀ ਹੈ। ਆਰਸੀਐਮਪੀ ਦੇ ਸਾਰਜੈਂਟ ਪੈਨੀ ਹਰਮਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਵਿੱਚ ਲੱਦੇ ਗਏ ਡੱਬਿਆਂ ਦੀ ਜਾਂਚ ਕੀਤੀ ਗਈ ਤਾਂ ਉਨ•ਾਂ ਵਿੱਚੋਂ 50 ਪੈਕਟਾਂ ਵਿੱਚ ਕੋਕੀਨ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ 50 ਕਿੱਲੋ ਹੈ।  

ਹੋਰ ਖਬਰਾਂ »

ਹਮਦਰਦ ਟੀ.ਵੀ.