ਮੂਲਵਾਸੀ ਮਾਮਲਿਆਂ ਬਾਰੇ ਐਨਡੀਪੀ ਦੇ ਆਲੋਚਕ ਬਣੇ

ਔਟਾਵਾ, 29 ਨਵੰਬਰ (ਹਮਦਰਦ ਨਿਊਜ਼ ਸਰਵਿਸ) ਐਨਡੀਪੀ ਆਗੂ ਜਗਮੀਤ ਸਿੰਘ ਨੇ ਮੂਲਵਾਸੀ ਮਾਮਲਿਆਂ ਬਾਰੇ ਪਾਰਟੀ ਦੇ ਆਲੋਚਕ ਵਜੋਂ ਆਪਣਾ ਨਾਂ ਪੇਸ਼ ਕੀਤਾ ਹੈ ਤਾਂ ਜੋ ਮੂਲਵਾਸੀ ਬੱਚਿਆਂ ਨੂੰ ਮੁਆਵਜ਼ਾ ਦੇਣ ਦੇ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਕੋਰਟ ਵਿੱਚ ਦਿੱਤੀ ਗਈ ਚੁਣੌਤੀ ਵਾਪਸ ਲੈਣ ਲਈ ਲਿਬਰਲ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ।
ਮੂਲਵਾਸੀ ਮਾਮਲਿਆਂ ਬਾਰੇ ਪਾਰਟੀ ਦੇ ਆਲੋਚਕ ਵਜੋਂ ਆਪਣੀ ਜ਼ਿੰਮੇਵਾਰੀ ਤੈਅ ਕਰਨ ਤੋਂ ਇਲਾਵਾ ਜਗਮੀਤ ਸਿੰਘ ਨੇ ਵਿੰਡਸਰ ਤੋਂ ਐਮਪੀ ਬਰਿਆਨ ਮੈਸੇ ਨੂੰ ਕੌਕਸ ਚੇਅਰ, ਬ੍ਰਿਟਿਸ਼ ਕੋਲੰਬੀਆ ਦੇ ਪੀਟਰ ਜੁਲੀਅਨ ਨੂੰ ਹਾਊਸ ਲੀਡਰ ਅਤੇ ਵੈਨਕੁਵਰ ਆਈਲੈਂਡਸ ਤੋਂ ਐਮਪੀ ਰੇਚਲ ਬਲੇਨੀ ਨੂੰ ਪਾਰਟੀ ਵਿ•ਪ ਥਾਪਿਆ ਹੈ। ਨਵੀਂ ਘੱਟਗਿਣਤੀ ਸੰਸਦ ਲਈ 24 ਐਮਪੀਜ਼ ਦੇ ਆਪਣੇ ਘਟਾਏ ਗਏ ਕੌਕਸ ਮੈਂਬਰਾਂ ਲਈ ਅਹਿਮ ਭੂਮਿਕਾਵਾਂ ਦਾ ਖੁਲਾਸਾ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹ ਆਲੋਚਕ ਦਾ ਵਾਧੂ ਅਹੁਦਾ ਲੈ ਰਹੇ ਹਨ ਤਾਂ ਜੋ ਕੈਨੇਡਾ ਦੇ ਮੂਲਵਾਸੀ ਲੋਕਾਂ ਲਈ ਠੋਸ ਸੁਧਾਰਾਂ ਵਾਸਤੇ ਅੱਗੇ ਵਧਿਆ ਜਾ ਸਕੇ। ਜਗਮੀਤ ਨੇ ਕਿਹਾ ਕਿ ਮੂਲਵਾਸੀ ਲੋਕਾਂ ਨੂੰ ਨਿਆਂ ਦਿਵਾਉਣਾ ਅਤੇ ਉਨ•ਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣਾ ਉਨ•ਾਂ ਲਈ, ਉਨ•ਾਂ ਦੀ ਪਾਰਟੀ ਲਈ ਅਤੇ ਉਨ•ਾਂ ਦੇ ਕਾਰਕੁੰਨਾਂ ਲਈ ਬਹੁਤ ਅਹਿਮ ਕਦਮ ਹੈ। .

ਹੋਰ ਖਬਰਾਂ »

ਹਮਦਰਦ ਟੀ.ਵੀ.