ਇੰਦੌਰ, 30 ਨਵੰਬਰ, ਹ.ਬ. : ਬਾਲੀਵੁਡ ਅਦਾਕਾਰਾ ਅਮੀਸ਼ਾ ਪਟੇਲ ਦੇ ਖ਼ਿਲਾਫ਼ ਇੰਦੌਰ ਦੀ ਕੋਰਟ ਵਿਚ 10 ਲੱਖ ਰੁਪਏ ਦੇ ਚੈੱਕ ਬਾਊਂਸ ਦਾ ਕੇਸ ਦਰਜ ਹੋਇਅ ਹੈ। ਕੋਰਟ ਨੇ ਸਬੂਤਾਂ ਦੇ ਆਧਾਰ 'ਤੇ ਅਮੀਸ਼ਾ ਪਟੇਲ ਦੇ ਖ਼ਿਲਾਫ਼ ਨੋਟਿਸ ਜਾਰੀ ਕਰਕੇ 27 ਜਨਵਰੀ ਨੂੰ ਕੋਰਟ ਵਿਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਅਮੀਸ਼ਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇੰਦੌਰ ਦੀ ਇੱਕ ਲੜਕੀ ਤੋਂ ਫ਼ਿਲਮ ਪ੍ਰੋਡਕਸ਼ਨ ਦੇ ਨਾਂ 'ਤੇ 10 ਲੱਖ ਰੁਪਏ ਲਏ ਸੀ ਅਤੇ ਫੇਰ ਜੋ ਚੈੱਕ ਉਨ੍ਹਾਂ ਨੇ ਦਿੱਤਾ ਉਹ ਬਾਊਂਸ ਹੋ ਗਿਆ।
ਚੈੱਕ ਬਾਊਂਸ ਹੋਣ ਤੋਂ ਬਾਅਦ ਕਈ ਵਾਰ ਚੱਕਰ ਕੱਟਣ ਤੋਂ ਬਾਅਦ ਵੀ ਅਮੀਸ਼ਾ ਪਟੇਲ ਨੇ ਪੈਸੇ ਨਹੀਂ ਦਿੱਤੇ ਜਿਸ 'ਤੇ ਹੁਣ ਉਨ੍ਹਾ ਦੇ ਖ਼ਿਲਾਫ਼ ਕੋਰਟ ਵਿਚ ਕੇਸ ਕੀਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦ ਅਮੀਸ਼ਾ 'ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ। ਉਨ੍ਹਾ ਦੇ ਖ਼ਿਲਾਫ਼ ਰਾਂਚੀ ਦੀ ਕੋਰਟ ਵਿਚ ਵੀ ਤਿੰਨ ਕਰੋੜ ਰੁਪਏ ਦੇ ਚੈੱਕ  ਬਾਊਂਸ ਦਾ ਮਾਮਲਾ ਵਿਚਾਰਅਧੀਨ ਹੈ। ਜਿਸ ਵਿਚ ਉਨ੍ਹਾਂ ਖ਼ਿਲਾਫ਼ ਗ੍ਰਿਫਤਾਰੀ ਵਾਰੰਟੀ ਤੱਕ ਜਾਰੀ ਹੋ ਚੁੱਕਾ ਹੈ।
ਇੰਦੌਰ ਦੀ ਜ਼ਿਲ੍ਹਾ ਕੋਰਟ ਵਿਚ ਦਰਜ ਮਾਮਲੇ ਨੂੰ ਲੈ ਕੇ ਐਡਵੋਕੇਟ ਨਿਤੇਸ਼ ਪਰਮਾਰ ਨੇ ਦੱਸਿਆ ਕਿ ਸ਼ਹਿਰ ਦੇ ਪਿੰਕ ਸਿਟੀ ਵਿਚ ਰਹਿਣ ਵਾਲੀ ਨਿਸ਼ਾ ਛੀਪਾ, ਅਮੀਸ਼ਾ ਪਟੇਲ ਨੂੰ ਜਾਣਦੀ ਸੀ। ਫਿਲ਼ਮ ਪ੍ਰੋਡਕਸ਼ਨ ਨੂੰ ਲੈ ਕੇ ਅਮੀਸ਼ਾ ਨੇ ਨਿਸ਼ਾ ਤੋਂ 10 ਲੱਖ ਰੁਪਏ ਲਏ ਸੀ ਅਤੇ ਇਯ ਦੇ ਬਦਲੇ ਵਿਚ 24 ਅਪ੍ਰੈਲ 2019 ਦਾ ਚੈੱਕ ਵੀ ਦਿੱਤਾ ਸੀ। ਤੈਅ ਮਿਤੀ ਤੋਂ ਬਾਅਦ ਨਿਸ਼ਾ ਨੇ ਇਹ ਚੈੱਕ ਅਪਣੇ ਇੰਦੌਰ ਸਥਿਤ ਬੈਂਕ ਵਿਚ ਪੇਸ਼ ਕੀਤਾ ਤਾਂ ਉਹ ਬਾਊਂਸ ਹੋ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.