ਬਰਫ਼ਾਨੀ ਤੂਫ਼ਾਨ ਕਾਰਨ ਵਾਪਰਿਆ ਹਾਦਸਾ

ਚੈਂਬਰਲੇਨ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਸਾਊਥ ਡੈਕੋਟਾ ਸੂਬੇ ਵਿਚ ਸ਼ਨਿੱਚਰਵਾਰ ਰਾਤ ਇਕ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ 9 ਜਣਿਆਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਖ਼ਰਾਬ ਮੌਸਮ ਕਾਰਨ ਵਾਪਰਿਆ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਦੇ ਅਫ਼ਸਰ ਪੀਟਰ ਨਡਸਨ ਨੇ ਦੱਸਿਆ ਕਿ ਬਰਫ਼ੀਲੇ ਤੂਫ਼ਾਨ ਦੇ ਚਿਤਾਵਨੀ ਦੇ ਬਾਵਜੂਦ ਹਵਾਈ ਜਹਾਜ਼ ਦੇ ਪਾਇਲਟ ਨੇ ਚੈਂਬਰਲੇਨ ਤੋਂ ਉਡਾਣ ਭਰੀ ਅਤੇ ਕੁਝ ਦੂਰੀ 'ਤੇ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਸਿਓਕਸ ਫ਼ਾਲਜ਼ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਫ਼ਿਲਹਾਲ ਉਨ•ਾਂ ਦੀ ਹਾਲਤ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਮਿਲ ਸਕੀ। ਬਰੂਲ ਕਾਊਂਟੀ ਦੀ ਅਟੌਰਨੀ ਥੈਰੇਸਾ ਰਾਸੋਵ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਉਨ•ਾਂ ਨੇ ਐਮਰਜੰਸੀ ਕਾਮਿਆਂ ਦੀ ਤਾਰੀਫ਼ ਕੀਤੀ ਜੋ ਬੇਹੱਦ ਖ਼ਰਾਬ ਮੌਸਮ ਕੇ ਬਾਵਜੂਦ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਅਮਰੀਕੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਹਾਦਸਾਗ੍ਰਸਤ ਜਹਾਜ਼ ਇਕਹਿਰੇ ਇੰਜਣ ਵਾਲਾ ਪਿਲਾਟਸ ਪੀ.ਸੀ.-12 ਜਹਾਜ਼ ਸੀ ਅਤੇ ਉਡਾਣ ਭਰਨ ਵੇਲੇ ਇਸ ਵਿਚ 12 ਜਣੇ ਸਵਾਰ ਸਨ। ਮ੍ਰਿਤਕਾਂ ਵਿਚ ਜਹਾਜ਼ ਦਾ ਪਾਇਲਟ ਵੀ ਸ਼ਾਮਲ ਹੈ। ਉਧਰ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.