45 ਲੱਖ ਡਾਲਰ ਖ਼ਰਚ ਆਉਣਗੇ, ਸਕੂਲ ਅਤੇ ਮੈਡੀਕਲ ਸੈਂਟਰ ਵੀ ਹੋਣਗੇ

ਨਿਊ ਬ੍ਰਨਜ਼ਵਿਕ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਨਿਊ ਬ੍ਰਨਜ਼ਵਿਕ ਸੂਬੇ ਵਿਚ ਪਹਿਲੇ ਗੁਰੂ ਘਰ ਦੀ ਉਸਾਰੀ ਵਾਸਤੇ ਸਿੱਖ ਭਾਈਚਾਰੇ ਨੇ ਜ਼ਮੀਨ ਖ਼ਰੀਦ ਲਈ ਹੈ ਅਤੇ ਆਉਂਦੀ ਬਸੰਤ ਰੁੱਤ ਤੋਂ ਉਸਾਰੀ ਕਾਰਜ ਸ਼ੁਰੂ ਕਰ ਦਿਤੇ ਜਾਣਗੇ। ਗੁਰਦਵਾਰਾ ਸਾਹਿਬ ਦੀ ਉਸਾਰੀ ਵਿਚ ਮੋਢੀ ਭੂਮਿਕਾ ਨਿਭਾਅ ਰਹੇ ਬਲਵੰਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਐਡਵਰਡ ਆਇਲੈਂਡ ਜਾਂ ਨਿਊ ਬ੍ਰਨਜ਼ਵਿਕ ਵਿਚ ਇਸ ਵੇਲੇ ਕੋਈ ਗੁਰੂ ਘਰ ਨਹੀਂ। 2015 ਤੋਂ ਨਿਊ ਬ੍ਰਨਜ਼ਵਿਕ ਦੇ ਸ਼ੇਡੀਐਕ ਸ਼ਹਿਰ ਵਿਚ ਰਹਿ ਰਹੇ ਬਲਵੰਤ ਸਿੰਘ ਨੇ ਦੱਸਿਆ ਕਿ ਇਥੇ 20-25 ਸਿੱਖ ਪਰਵਾਰ ਰਹਿੰਦੇ ਹਨ ਜਦਕਿ ਸਿੱਖ ਵਿਦਿਆਰਥੀਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਦੂਜੇ ਪਾਸੇ ਪ੍ਰਿੰਸ ਐਡਵਰਡ ਆਇਲੈਂਡ ਵਿਚ ਸਿੱਖ ਭਾਈਚਾਰੇ 300-400 ਮੈਂਬਰ ਰਹਿ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ ਗੁਰੂ ਘਰ ਦੀ ਉਸਾਰੀ ਲਈ ਸ਼ੇਡਿਐਕ ਸ਼ਹਿਰ ਦੇ ਉੱਤਰ ਵੱਲ ਜ਼ਮੀਨ ਖ਼ਰੀਦੀ ਗਈ ਹੈ। ਗੁਰੂ ਘਰ ਵਿਚ ਇਕ ਸਕੂਲ ਦੀ ਉਸਾਰੀ ਵੀ ਕੀਤੀ ਜਾਵੇਗੀ ਜਦਕਿ ਇਕ ਲੰਗਰ ਹਾਲ ਅਤੇ ਬਾਸਕਟਬਾਲ ਕੋਰਟ ਤੋਂ ਇਲਾਵਾ 24 ਘੰਟੇ ਸੇਵਾਵਾਂ ਮੁਹੱਈਆ ਕਰਵਾਉਣ ਵਾਲਾ ਮੈਡੀਕਲ ਸੈਂਟਰ ਵੀ ਖੋਲਿ•ਆ ਜਾਵੇਗਾ। ਗੁਰੂ ਵਿਚ ਇਨ•ਾਂ ਸੇਵਾਵਾਂ ਦਾ ਪ੍ਰਬੰਧ ਐਟਲਾਂਟਿਕ ਖ਼ਾਲਸਾ ਦਰਬਾਰ ਵੱਲੋਂ ਕੀਤਾ ਜਾ ਰਿਹਾ ਹੈ। ਗੁਰਦਵਾਰਾ ਸਾਹਿਬ ਦੀ ਉਸਾਰੀ ਉਪਰ ਹੋਣ ਵਾਲੇ ਖ਼ਰਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਦਾਜ਼ਨ 45 ਲੱਖ ਡਾਲਰ ਦੀ ਲਾਗਤ ਆ ਸਕਦੀ ਹੈ ਅਤੇ ਸਿੱਖ ਭਾਈਚਾਰੇ ਵੱਲੋਂ ਵਧ-ਚੜ• ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਨਿਊ ਬ੍ਰਨਜ਼ਵਿਕ ਦਾ ਪਹਿਲਾ ਗੁਰਦਵਾਰਾ ਮੁਕੰਮਲ ਹੋਣ ਵਿਚ ਦੋ ਜਾਂ ਤਿੰਨ ਸਾਲ ਦਾ ਸਮਾਂ ਲੱਗ ਸਕਦਾ ਹੈ।

ਹੋਰ ਖਬਰਾਂ »