ਕੈਥਲ, 2 ਦਸੰਬਰ, ਹ.ਬ. : ਇਕ ਜ਼ਬਰਦਸਤ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਪੰਜਾਬ ਦੇ ਮੋਹਾਲੀ ਦੇ ਖਰੜ ਦੇ ਰਹਿਣ ਵਾਲੇ ਸਨ। ਉਹ ਜੀਂਦ ਤੋਂ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਉਨ੍ਹਾਂ ਦੀ ਕਾਰ ਨੂੰ ਦੇਰ ਰਾਤ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸਾ ਦੇਰ ਰਾਤ ਕਰੀਬ ਇਕ ਵਜੇ ਹੋਇਆ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਖੇਤਰ ਦੇ ਪਿੰਡ ਖਿਜ਼ਰਾਬਾਦ ਦੇ ਚਾਰ ਲੋਕ ਹਰਿਆਣਾ ਦੇ ਜੀਂਦ 'ਚ ਇਕ ਵਿਆਹ ਸਮਾਗਮ 'ਚ ਹਿੱਸਾ ਲੈਣ ਗਏ ਸਨ। ਦੇਰ ਰਾਤ ਉਹ ਪੰਜਾਬ 'ਚ ਆਪਣੇ ਪਿੰਡ ਆਲੋਟ ਕਾਰ 'ਚ ਵਾਪਸ ਆ ਰਹੇ ਸਨ। ਉਹ ਕੈਥਲ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਕਿਸੇ ਵਾਹਨ ਨੇ ਉਨ੍ਹਾਂ ਦੀ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਚਾਰਾਂ ਦੀ ਮੌਤ ਹੋ ਗਈ। ਟੱਕਰ ਹੋਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਦੀ ਪਛਾਣ ਰਾਮ ਸਿੰਘ (45), ਸੁਰਿੰਦਰ (48), ਰਾਜੇਂਦਰ ਪਾਲ (38) ਤੇ ਭੂਸ਼ਣ ਸਿੰਘ (33) ਵਜੋਂ ਹੋਈ ਹੈ। ਮ੍ਰਿਤਕ ਦੇਹਾਂ ਐਂਬੂਲੈਂਸ ਰਾਹੀਂ ਕੈਥਲ ਦੇ ਨਾਗਰਿਕ ਹਸਪਤਾਲ ਲਿਆਂਦੀਆਂ ਗਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.