ਸਾਈਬੇਰੀਆ, 2 ਦਸੰਬਰ, ਹ.ਬ. : ਸਾਈਬੇਰੀਆ ਵਿਚ ਇੱਕ ਯਾਤਰੀ ਬੱਸ ਦੇ ਬਰਫ਼ ਨਾਲ ਜਮੀ ਨਦੀ ਵਿਚ ਡਿੱਗ ਜਾਣ ਕਾਰਨ 19 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ  ਦੱਸਿਆ ਕਿ ਬਸ ਵਿਚ 40 ਤੋਂ ਜ਼ਿਆਦਾ ਯਾਤਰੀ ਸਵਾਰ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦ ਬਸ ਦੇ ਪੂਰਵੀ ਸਾਈਬੇਰੀਆ ਦੇ  ਜਬੈਕਲਸਕੀ ਖੇਤਰ ਵਿਚ ਕੁਐਂਗਾ ਨਦੀ 'ਤੇ ਬਣੇ ਪੁਲ ਨੂੰ ਪਾਰ ਕਰਦੇ ਸਮੇਂ ਉਸ ਦਾ ਟਾਇਰ ਫਟ ਗਿਆ। ਉਸ ਤੋ ਬਾਅਦ ਬਸ ਨਦੀ ਵਿਚ ਜਾ ਡਿੱਗੀ। ਜਬੈਕਲਸਕੀ ਦੇ ਗਵਰਨਰ ਨੇ ਦੱਸਿਆ ਕਿ 21 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.