ਬਰਾਜ਼ੀਲ, 2 ਦਸੰਬਰ, ਹ.ਬ. : ਬਰਾਜ਼ੀਲ ਵਿਚ ਐਤਵਾਰ ਸਵੇਰੇ 9 ਲੋਕਾਂ ਦੀ ਉਸ ਸਮੇਂ ਭੀੜ ਵਿਚ ਕੁਚਲ ਕੇ ਮੌਤ ਹੋ ਗਈ ਜਦ ਪੁਲਿਸ ਤੋਂ ਬਚ ਕੇ ਭੱਜ ਰਹੇ ਦੋ ਸ਼ੱਕੀ ਇੱਕ ਸਮਾਗਮ ਵਿਚ ਵੜ ਗਏ। ਪੁਲਿਸ ਮੁਤਾਬਕ ਬਦਮਾਸ਼ਾਂ ਦੇ ਹੱਥਾਂ ਵਿਚ ਬੰਦੂਕ ਦੇਖ ਕੇ ਸਮਾਰੋਹ ਵਿਚ ਮੌਜੂਦ ਕਰੀਬ 5 ਹਜ਼ਾਰ ਲੋਕਾਂ ਵਿਚ ਭਗਦੜ ਮਚ ਗਈ, ਜਿਸ ਕਾਰਨ ਦਰਜਨਾਂ ਲੋਕ ਦਰੜੇ ਗਏ। 9 ਮ੍ਰਿਤਕਾਂ ਤੋਂ ਇਲਾਵਾ ਘਟਨਾ ਵਿਚ ਸੱਤ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਰੀਆਂ ਨੇ ਦੱਸਿਆ ਕਿ ਸਾਓ ਪਾਓਲੋ ਦੇ ਕਰੀਬ ਪਾਰਾਸੋਪੋਲਿਸ ਇਲਾਕੇ ਵਿਚ ਦੋ ਮੋਟਰ ਸਾਈਕਲ ਸਵਾਰ ਦੋ ਸ਼ੱਕੀ ਬੰਦੂਕਧਾਰੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕਰ ਦਿੱਤੀ। ਦੋਵੇਂ ਸ਼ੱਕੀ ਇੱਕ ਸਮਾਰੋਹ ਵਿਚ ਵੜ ਗਏ, ਜਿੱਥੇ ਉਨ੍ਹਾਂ ਦੇਖ ਕੇ ਭਗਦੜ ਮਚ ਗਈ।

ਹੋਰ ਖਬਰਾਂ »