ਹੈਦਰਾਬਾਦ, 2 ਦਸੰਬਰ, ਹ.ਬ. : ਹੈਦਰਾਬਾਦ ਵਿਚ ਡਾਕਟਰ ਲੜਕੀ ਨਾਲ ਰੇਪ ਤੋਂ ਬਾਅਦ ਜ਼ਿੰਦਾ ਸਾੜਨ ਦੇ ਮਾਮਲੇ ਵਿਚ ਮੁਲਜਮਾਂ ਦੇ ਘਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਜੇਕਰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਹ ਵਿਰੋਧ ਨਹੀਂ ਕਰਨਗੇ। ਇਕ ਮੁਲਜ਼ਮ ਦੀ ਮਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਵੀ ਲੜਕੀ ਦੀ ਤਰ੍ਹਾਂ ਜ਼ਿੰਦਾ ਸਾੜ ਦੇਣਾ ਚਾਹੀਦਾ।
ਹੈਦਰਾਬਾਦ ਦੇ ਇਸ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਡਾਕਟਰ ਲੜਕੀ ਦੇ ਹਤਿਆਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਉਠ ਰਹੀ ਹੈ। ਮਾਮਲੇ ਵਿਚ ਚਾਰਾਂ ਵਿਚੋਂ ਇੱਕ  ਮੁਲਜ਼ਮ  ਸੀ ਕੇਸ਼ਵੁਲੁ ਨਰਾਇਣਪੇਟ ਜ਼ਿਲ੍ਹੇ ਦੇ ਮਕਠਲ ਮੰਡਲ ਦੇ ਗੁਡੀਗਾਂਡਲਾ  ਪਿੰਡ ਦਾ Îਨਿਵਾਸੀ ਹੈ। ਉਸ ਦੀ ਮਾਂ ਸ਼ਿਆਮਲਾ ਨੇ ਕਿਹਾ ਕਿ ਉਸ ਨੂੰ ਫਾਂਸੀ ਦੇ ਦਿਓ ਜਾਂ ਸਾੜ ਦਿਓ, ਜਿਵੇਂ ਇਨ੍ਹਾਂ ਨੇ ਡਾਕਟਰ ਲੜਕੀ ਨਾਲ ਕੀਤਾ । ਉਸ ਨੇ ਕਿਹਾ ਕਿ ਉਹ ਡਾਕਟਰ ਲੜਕੀ ਦੇ ਪਰਵਾਰ ਦਾ ਦਰਦ ਸਮਝਦੀ ਹੈ। ਉਨ੍ਹਾਂ ਕਿਹਾ, ਮੇਰੀ ਵੀ ਇੱਕ ਬੇਟੀ ਹੈ ਅਤੇ ਮੈਨੂੰ ਪਤਾ ਹੈ ਕਿ ਮਹਿਲਾ ਦਾ ਪਰਵਾਰ ਦਰਦ ਨਾਲ ਗੁਜ਼ਰ ਰਿਹਾ ਹੈ। ਜੇਕਰ ਇਹ ਪਤਾ ਹੋਣ ਦੇ ਬਾਵਜੂਦ ਕਿ ਮੇਰੇ ਬੇਟੇ ਨੇ ਘੋਰ ਅਪਰਧ ਕੀਤਾ ਹੈ, ਮੈਂ ਉਸ ਦਾ ਬਚਾਅ ਕਰਾਂ ਤਾਂ ਲੋਕ ਮੇਰੇ ਨਾਲ ਸਾਰੀ ਜ਼ਿੰਦਗੀ ਨਫਰਤ ਕਰਨਗੇ।
ਸ਼ਿਆਮਲਾ ਨੇ ਦੱਸਿਆ ਕਿ ਜਦ ਪੁਲਿਸ ਉਨ੍ਹਾਂ ਦੇ ਬੇਟੇ ਨੂੰ ਪੁਛਗਿੱਛ ਦੇ ਲਈ ਲੈ ਕੇ ਗਈ ਤਾਂ ਉਨ੍ਹਾਂ ਦੇ ਪਤੀ ਨੇ ਹਤਾਸ਼ ਹੋ ਕੇ ਘਰ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਕੇਸ਼ਪੁਲੁ ਦਾ ਵਿਆਹ ਪੰਜ ਮਹੀਨੇ ਪਹਿਲਾਂ ਹੋਇਆ ਸੀ। ਊਨ੍ਹਾਂ ਦੱਸਿਆ, ਅਸੀਂ ਉਸ ਦਾ ਪਸੰਦ ਦੀ ਲੜਕੀ ਨਾਲ ਵਿਆਹ ਕਰਵਾਇਆ।

ਹੋਰ ਖਬਰਾਂ »