ਹੈਦਰਾਬਾਦ, 2 ਦਸੰਬਰ, ਹ.ਬ. :  ਹੈਦਰਾਬਾਦ ਵਿਚ ਡਾਕਟਰ ਲੜਕੀ ਨਾਲ ਰੇਪ ਤੋਂ ਬਾਅਦ ਜ਼ਿੰਦਾ ਸਾੜਨ ਦੇ ਮਾਮਲੇ ਵਿਚ ਪੂਰੇ ਦੇਸ਼ 'ਚ ਰੋਸ ਹੈ। ਲੋਕਾਂ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਘਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਜੇਕਰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਹ ਵਿਰੋਧ ਨਹੀਂ ਕਰਨਗੇ। ਇਕ ਮੁਲਜ਼ਮ ਦੀ ਮਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਵੀ ਲੜਕੀ ਦੀ ਤਰ੍ਹਾਂ ਜ਼ਿੰਦਾ ਸਾੜ ਦੇਣਾ ਚਾਹੀਦਾ। ਪੁਲਿਸ ਨੇ ਇਸ ਮਾਮਲੇ ਵਿਚ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੂੰ ਟਾਇਰ ਮਕੈਨਿਕ ਅਤੇ ਸੀਸੀਟੀਵੀ ਦੇ ਚਲਦਿਆਂ ਸਿਰਫ਼ 48 ਘੰਟੇ ਅੰਦਰ ਮਾਮਲੇ ਦੀ ਗੁੱਥੀ ਸੁਲਝਾਉਣ ਵਿਚ ਸਫਲਤਾ ਦੇ ਹੱਥ ਲੱਗੀ। ਇਸ ਮਾਮਲੇ  ਦਾ ਪਹਿਲਾ ਸੁਰਾਗ ਇੱਕ ਟਾਇਰ ਮਕੈਨਿਕ ਤੋਂ ਮਿਲਿਆ। ਦਰਅਸਲ, ਪੀੜਤਾ ਦੀ ਭੈਣ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਸਕੂਟੀ ਖਰਾਬ ਹੋ ਗਈ ਸੀ ਉਦੋਂ ਮਦਦ ਕਰਨ ਲਈ ਕੁਝ ਅਣਜਾਣ ਲੋਕ ਆਏ ਸਨ। ਪੁਲਿਸ ਨੂੰ ਇੱਕ ਮਕੈਨਿਕ ਨੇ ਦੱਸਿਆ ਕਿ ਕੋਈ ਪੰਚਰ ਟਾਇਰ ਵਿਚ ਹਵਾ ਭਰਾਉਣ ਲਈ ਲਾਲ ਰੰਗ ਦੀ ਸਕੂਟੀ ਲਿਆਇਆ ਸੀ।
ਇਸ ਤੋਂ ਬਾਅਦ ਰਸਤੇ ਦੇ ਸੀਸੀਟੀਵੀ ਖੰਗਾਲੇ ਗਏ। ਜਾਂਚ ਕਰਨ 'ਤੇ ਦੋ ਮੁਲਜ਼ਮ ਸਕੂਟੀ ਦੇ ਨਾਲ ਦਿਖੇ। ਦੂਜੇ ਫੁਟੇਜ ਵਿਚ ਇੱਕ ਟਰੱਕ ਕਾਫੀ ਸਮੇਂ ਤੱਕ ਸੜਕ 'ਤੇ ਖੜ੍ਹਾ ਦਿਖਿਆ, ਲੇਕਿਨ ਉਸ ਦਾ ਰਜਿਸਟਰੇਸ਼ਨ ਨੰਬਰ ਨਹੀਂ ਦਿਖ ਸਕਿਆ। ਪੁਲਿਸ ਨੇ ਜਦ ਪਿੱਛੇ ਕਰਕੇ ਫੁਟੇਜ ਦੇਖਿਆ ਤਾਂ ਦਿਖਿਆ ਕਿ ਟਰੱਕ ਨੂੰ ਘਟਨਾ ਤੋਂ ਛੇ, ਸੱਤ ਘੰਟੇ ਪਹਿਲਾਂ ਲਿਆ ਕੇ ਉਥੇ ਖੜ੍ਹਾ ਕਰ ਦਿੱਤਾ ਸੀ। ਜਿਸ ਨਾਲ ਉਸ ਦੇ ਮਾਲਕ ਸ੍ਰੀਨਿਵਾਸੀ ਰੇਡੀ ਨਾਲ ਸੰਪਰਕ ਕੀਤਾ ਗਿਆ। ਉਸ ਨੇ ਸੀਸੀਟੀਵੀ ਵਿਚ ਸਕੂਟਰ ਦੇ ਨਾਲ ਦਿਖੇ  ਵਿਅਕਤੀ ਨੂੰ ਤਾਂ ਨਹੀਂ ਪਛਾਣਿਆ ਲੇਕਿਨ ਦੱਸਿਆ ਕਿ ਟਰੱਕ ਆਰਿਫ ਦੇ ਕੋਲ ਸੀ।
ਪੁਲਿਸ ਦੀ ਦੂਜੀ ਟੀਮਾਂ ਇਹ ਲੱਭਣ ਵਿਚ ਜੁਟੀਆਂ ਸਨ ਕਿ ਕਿਸ ਪੈਟਰੋਲ ਪੰਪ ਤੋਂ ਪੈਟਰਲ ਅਤੇ ਡੀਜ਼ਲ ਲਿਆਏ ਸੀ। ਫੇਰ ਪੁਲਿਸ ਨੂੰ ਕੋਠੁਰ ਦੇ Îਇੱਕ ਪੈਟਰੋਲ ਪੰਪ ਵਿਚ ਲੱਗੇ ਸੀਸੀਟੀਵੀ ਫੁਟੇਜ ਵਿਚ ਮੁਲਜ਼ਮ ਬੋਤਲ ਵਿਚ ਪੈਟਰੋਲ ਲੈਂਦੇ ਦਿਖੇ। ਫੁਟੇਜ ਵਿਚ ਉਹੀ ਮੁਲਜ਼ਮ ਸੀ ਜੋ ਟਾਇਰ ਮਕÎੈਨਿਕ ਦੇ ਕੋਲ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਸ਼ਾਮ ਤੋਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਮੋਬਾਈਨ ਫੋਨ ਟਾਵਰ ਦੀ ਲੋਕੇਸ਼ਨ ਅਤੇ ਟਰੱਕ ਮਾਲਕ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਪਹਿਲਾਂ ਆਰਿਫ ਅਤੇ ਫੇਰ ਬਾਕੀ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.