ਲੰਡਨ, 2 ਦਸੰਬਰ, ਹ.ਬ. : ਲੰਡਨ ਬ੍ਰਿਜ 'ਤੇ ਦੋ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਹਮਲਾਵਰ ਦੀ ਪਛਾਣ ਸਜ਼ਾਯਾਫਤਾ ਵਾਲੇ ਹਮਲਾਵਰ ਦੇ ਰੂਪ ਵਿਚ ਹੋਈ ਹੈ। ਲੰਡਨ ਸਟਾਕ ਐਕਸਚੇਂਜ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚਣ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਪਣੇ ਪਰਵਾਰ ਦੀ ਜ਼ਮੀਨ 'ਤੇ ਇੱਕ ਅੱਤਵਾਦੀ ਟਰੇਨਿੰਗ ਕੈਂਪ ਸਥਾਪਤ ਕਰਨ ਦੀ ਯੋਜਨਾ ਬਣਾਉਣ ਦੇ ਮਾਮਲੇ ਵਿਚ ਉਸਮਾਨ ਖਾਨ ਨੂੰ ਸਜ਼ਾ ਹੋਈ ਸੀ।
ਸ਼ੁੱਕਰਵਾਰ ਨੂੰ ਉਸ ਨੇ ਲੰਡਨ ਬ੍ਰਿਜ 'ਤੇ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ। ਮਹਿਲਾ ਸਣੇ ਦੋ ਲੋਕ ਮਾਰੇ ਗਏ ਅਤੇ ਤਿੰਨ ਜ਼ਖ਼ਮੀ ਹੋ ਗਏ। ਉਸਮਾਨ ਖੁਦ ਵੀ ਮਾਰਿਆ ਗਿਆ।
ਲੰਡਨ ਪੁਲਿਸ ਦਾ ਦਾਅਵਾ ਹੈ ਕਿ ਉਸਮਾਨ ਅਲਕਾਇਦਾ ਅਤੇ ਇਸਲਾਮਿਕ ਸਟੇਟ ਜਿਹੇ ਅੱਤਵਾਦੀ ਸੰਗਠਨਾਂ ਨਾਲ ਪ੍ਰਭਾਵਤ ਸੀ। ਮੁੰਬਈ ਹਮਲੇ ਦੀ ਤਰਜ 'ਤੇ ਉਹ ਬਰਤਾਨਵੀ ਸੰਸਦ 'ਤੇ ਵੀ ਹਮਲੇ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਉਸ ਨੂੰ 2012 ਵਿਚ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਤਦ ਬਰਤਾਨਵੀ ਜੱਜ ਐਲਨ  ਨੇ ਚਿਤਾਵਨੀ ਦਿੱਤੀ ਸੀ ਕਿ ਉਸਮਾਨ ਇੱਕ ਖਤਰਨਾਕ ਜੇਹਾਦੀ ਹੈ ਅਤੇ ਉਸ ਨੂੰ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ। ਇਹ ਵਿਅਕਤੀ ਆਮ ਨਾਗਰਿਕਾਂ ਦੇ ਲਈ ਖ਼ਤਰਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 2012 ਵਿਚ ਉਸ ਨੂੰ ਅਣਮਿੱਥੀ ਸਜ਼ਾ ਸੁਣਾਈ ਗਈ ਸੀ।  ਬਰਤਾਨੀਆ ਦੀ ਕੋਰਟ ਨੇ 2013 ਵਿਚ ਇਸ ਫ਼ੈਸਲੇ ਨੂੰ ਰੱਦ ਕਰਦੇ ਹੋਏ ਉਸਮਾਨ ਨੂੰ 16 ਸਾਲ ਦੀ ਸਜ਼ਾ ਸੁਣਾਈ ਸੀ। ਪਛਲੇ ਸਾਲ ਦਸੰਬਰ ਵਿਚ ਉਸ ਨੂੰ ਪੈਰੋਲ ਮਿਲੀ ਸੀ।
ਜੁਲਾਈ, 2017 ਵਿਚ ਆਈਐਸ ਅੱਤਵਾਦੀ ਨੇ ਲੰਡਨ ਬ੍ਰਿਜ ਦੇ ਨੇੜੇ ਲੋਕਾਂ ਨੂੰ ਟਰੱਕ ਨਾਲ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਚਾਕੂਬਾਜ਼ੀ ਵਿਚ 11 ਲੋਕਾਂ ਦੀ ਮੌਤ ਹੋਈ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.