ਪੁਲਿਸ ਵਲੋਂ ਸ਼ੱਕੀ ਹਮਲਾਵਰ ਕਾਬੂ


ਵਾਸ਼ਿੰਗਟਨ, 2 ਦਸੰਬਰ, ਹ.ਬ. : ਸੈਲਾਨੀ ਕੇਂਦਰ ਨਿਊ ਓਰਲੀਨਜ਼ ਵਿਚ ਐਤਵਾਰ ਤੜਕੇ ਤਿੰਨ ਵਜੇ ਫਰੈਂਚ ਕੁਆਰਟਰਜ਼ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 11 ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਪੁਲਿਸ ਅਨੁਸਾਰ ਜ਼ਖ਼ਮੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ, ਜਦ ਕਿ ਇਸ ਸਬੰਧੀ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੌਕੇ 'ਤੇ ਫੋਰੈਂਸਿਕ ਟੀਮ ਨੇ ਜਾਂਚ ਕੀਤੀ। ਸਥਾਨਕ ਮੀਡੀਆ ਨੇ ਪੁਲਿਸ  ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਉਸ ਸਮੇਂ ਕੈਨਾਲ ਸਟਰੀਟ 'ਤੇ ਸੱਤ ਸੌ ਤੋਂ ਜ਼ਿਆਦਾ ਲੋਕ ਮੌਜੂਦ ਸਨ ਜਦ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਥੈਂਕਸਗਿਵਿੰਗ ਤੋਂ ਬਾਅਦ ਵੀਕੈਂਟ 'ਤੇ ਛੁੱਟੀਆਂ ਮਨਾਉਣ ਦੇ ਲਈ ਲੋਕ ਫਰੈਂਚ ਕੁਆਰਟਰ ਪਹੁੰਚ ਰਹੇ ਹਨ।
ਪੁਲਿਸ ਅਨੁਸਾਰ ਥੈਂਕਸਗਿਵਿੰਗ ਸਬੰਧੀ ਯੂਨੀਵਰਸਿਟੀ ਵਿਚ ਚਲ ਰਹੇ ਫੁੱਟਬਾਲ ਟੂਰਨਾਮੈਂਟ ਕਾਰਨ ਪੁਲਿਸ ਪਹਿਲਾਂ ਹੀ ਚੌਕੰਨੀ ਸੀ ਤੇ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈ ਸੀ। ਪੁਲਿਸ ਅਨੁਸਾਰ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.