ਵਾਸ਼ਿੰਗਟਨ, 2 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਨੇ ਕਿਹਾ ਹੈ ਕਿ ਵਾਈਟ ਹਾਊਸ ਬੁੱਧਵਾਰ ਨੂੰ ਹੋਣ ਵਾਲੀ ਕਾਂਗਰਸ ਦੀ ਸੁਣਵਾਈ ਵਿੱਚ ਹਿੱਸਾ ਨਹੀਂ ਲਏਗਾ, ਜਿਸ ਵਿੱਚ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਦੇ ਕਾਨੂੰਨੀ ਪਹਿਲੂਆਂ 'ਤੇ ਚਰਚਾ ਕੀਤੀ ਜਾਵੇਗੀ।
ਵਾਈਟ ਹਾਊਸ ਦੀ ਵਕੀਲ ਪੈਟ ਸਿਪੋਲੋਨ ਨੇ ਨੁਮਾਇੰਦਾ ਸਭਾ ਵਿੱਚ ਨਿਆਂਇਕ ਕਮੇਟੀ ਦੇ ਡੈਮੋਕਰੇਟਿਕ ਪ੍ਰਧਾਨ ਜੇਰੀ ਨੈਡਲਰ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸੁਣਵਾਈ ਵਿੱਚ ਭਾਗ ਨਹੀਂ ਲੈਣਗੇ ਅਤੇ ਨਾ ਹੀ ਉਨ•ਾਂ ਤੋਂ ਇਸ ਦੀ ਉਮੀਦ ਕੀਤੀ ਜਾਵੇ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਦੋਸ਼ ਹੈ ਕਿ ਉਨ•ਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸੰਭਾਵਿਤ ਵਿਰੋਧੀਆਂ, ਜੋ ਬਿਡੇਨ ਸਮੇਤ ਆਪਣੇ ਵਿਰੋਧੀਆਂ ਦਾ ਅਕਸ ਖਰਾਬ ਕਰਨ ਲਈ ਯੂਕਰੇਨ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਮਦਦ ਮੰਗੀ ਹੈ। ਸਦਨ ਦੀ ਨਿਆਂਇਕ ਕਮੇਟੀ ਬੁੱਧਵਾਰ ਨੂੰ ਇਸ 'ਤੇ ਸੁਣਵਾਈ ਸ਼ੁਰੂ ਕਰੇਗੀ ਕਿ ਕੀ ਜਾਂਚ ਵਿੱਚ ਸ਼ਾਮਲ ਕੀਤੇ ਗਏ ਸਬੂਤ 'ਦੇਸ਼-ਧਰੋਹ, ਰਿਸ਼ਵਤ ਜਾਂ ਹੋਰ ਉੱਚ ਅਪਰਾਧਾਂ ਅਤੇ ਖਰਾਬ ਚਰਿੱਤਰ' ਦੇ ਆਧਾਰ 'ਤੇ ਸੰਵਿਧਾਨਕ ਤੌਰ 'ਤੇ ਮਹਾਂਦੋਸ਼ ਚਲਾਉਣ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।