ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 2 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਸਵੀਡਨ ਦਾ ਸ਼ਾਹੀ ਜੋੜਾ ਪੰਜ ਦਿਨਾਂ ਦੀ ਯਾਤਰਾ 'ਤੇ ਭਾਰਤ ਪੁੱਜ ਗਿਆ ਹੈ। ਸੋਮਵਾਰ ਨੂੰ ਨਵੀਂ ਦਿੱਲੀ ਪੁੱਜੇ ਸਵੀਡਨ ਦੇ ਰਾਜਾ ਗੁਸਤਾਫ਼ ਤੇ ਰਾਣੀ ਸਿਲਵੀਆ ਨੇ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੀਡਨ ਦੇ ਇਸ ਸ਼ਾਹੀ ਜੋੜੇ ਨੂੰ ਭਾਰਤ ਦੀ ਯਾਤਰਾ ਲਈ ਸੱਦਾ ਦਿੱਤਾ ਸੀ। ਇਸ ਸੱਦੇ ਨੂੰ ਸਵੀਕਾਰ ਕਰਦੇ ਹੋਏ ਸ਼ਾਹੀ ਜੋੜਾ ਅੱਜ ਸਟਾਕਹੋਮ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ ਭਾਰਤ ਪਹੁੰਚ ਗਿਆ। ਇਸ ਦੌਰਾਨ ਸਵੀਡਨ ਅਤੇ ਭਾਰਤ ਵਿਚਕਾਰ ਦੁਵੱਲੇ ਤੇ ਆਪਸੀ ਹਿੱਤਾਂ ਦੇ ਬਹੁਪੱਖੀ ਮੁੱਦਿਆਂ 'ਤੇ ਵੀ ਚਰਚਾ ਹੋਵੇਗੀ। ਉੱਥੇ ਹੀ 5 ਦਸੰਬਰ ਨੂੰ ਸ਼ਾਹੀ ਜੋੜਾ ਹਰਿਦੁਆਰ ਵਿੱਚ ਹੋਵੇਗਾ ਜਿਸ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੱਦਾ ਦਿੱਤਾ ਹੈ। ਇੱਥੇ ਸਵੀਡਨ ਦੇ ਰਾਜਾ-ਰਾਣੀ ਨਵੇਂ ਬਣੇ 14 ਐੱਮਐੱਲਡੀ ਦਾ ਸੀਵਰ ਸੋਧ ਪਲਾਂਟ ਲੋਕ ਅਰਪਣ ਕਰਨਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.