ਇੱਕ ਦੀ ਟੁੱਟੀ ਬਾਂਹ, ਪਰ ਵਾਲ਼-ਵਾਲ਼ ਬਚੇ ਬਾਕੀ ਖਿਡਾਰੀ

ਹੈਲੀਫੈਕਸ (ਨੋਵਾ ਸਕੋਸ਼ੀਆ) , 2 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਵਿੱਚ ਹਾਕੀ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇੱਕ ਖਿਡਾਰੀ ਜ਼ਖਮੀ ਹੋ ਗਿਆ, ਜਦਕਿ ਬਾਕੀ ਵਾਲ਼-ਵਾਲ਼ ਬਚ ਗਏ।
19 ਹਾਕੀ ਖਿਡਾਰੀਆਂ ਨਾਲ ਭਰੀ ਇੱਕ ਬੱਸ ਅੰਨਾਪੋਲਿਸ ਤੋਂ ਨੋਵਾ ਸਕੋਸ਼ੀਆ ਜਾ ਰਹੀ ਸੀ। ਜਦੋਂ ਇਹ ਬੱਸ ਹੈਲੀਫੈਕਸ ਤੋਂ 277 ਕਿਲੋਮੀਟਰ ਦੂਰ ਉੱਤਰ-ਪੂਰਬ ਵੱਲ ਕਵੀਨਜ਼ਵਿੱਲੇ ਹਾਈਵੇਅ 'ਤੇ ਪੁੱਜੀ ਤਾਂ ਸੜਕ 'ਤੇ ਬਰਫ਼ ਹੋਣ ਕਾਰਨ ਇਹ ਬੱਸ ਤਿਲਕ ਕੇ ਪਲਟ ਗਈ। ਇਸ ਦੌਰਾਨ ਇੱਕ 13 ਸਾਲਾ ਖਿਡਾਰੀ ਦੀ ਬਾਂਹ ਟੁੱਟ ਗਈ, ਜਦਕਿ ਹੋਰਨਾਂ ਖਿਡਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਇਹ ਟੀਮ ਇੱਕ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ, ਪਰ ਇਹ ਹਾਦਸਾ ਵਾਪਰਨ ਕਾਰਨ ਟੀਮ ਨੇ ਮੈਚ ਰੱਦ ਕਰ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.