'ਸਮਾਲ ਮੋਡਿਊਲਰ ਰਿਐਕਟਰਜ਼' ਦੀ ਖੋਜ ਤੇ ਨਿਰਮਾਣ ਲਈ ਇਕੱਠਿਆਂ ਕੰਮ ਕਰਨ ਦਾ ਲਿਆ ਅਹਿਦ

ਮੌਂਟਰੀਅਲ, 2 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਨਿਊਕਲੀਅਰ ਰਿਐਕਟਰ ਟੈਕਨਾਲਜੀ ਦੇ ਵਿਕਾਸ ਲਈ ਉਨਟਾਰੀਓ, ਸਸਕੈਚੇਵਨ ਅਤੇ ਨਿਊ ਬਰੰਸਵਿਕ ਸੂਬੇ ਦੇ ਪ੍ਰੀਮੀਅਰਜ਼ ਨੇ ਇਕੱਠਿਆਂ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ। ਡੱਗ ਫੋਰਡ, ਸਕਾਟ ਮੋਏ ਅਤੇ ਬਲੇਨ ਹਿੱਗਸ ਨੇ ਇਸ ਸਬੰਧੀ ਐਲਾਨ ਕਰਦਿਆਂ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ ਹਨ।
ਪ੍ਰੀਮੀਅਰਜ਼ ਨੇ ਐਲਾਨ ਕੀਤਾ ਹੈ ਕਿ ਉਹ 'ਸਮਾਲ ਮੋਡਿਊਲਰ ਰਿਐਕਟਰਸ' ਦੀ ਖੋਜ, ਵਿਕਾਸ ਅਤੇ ਨਿਰਮਾਣ ਲਈ ਮਿਲ ਕੇ ਕੰਮ ਕਰਨਗੇ ਤਾਂ ਜੋ ਕਾਰਬਨ ਦੀ ਨਿਕਾਸੀ ਘਟਾਉਣ ਅਤੇ ਕੋਲੇ ਜਿਹੇ ਗੈਰ-ਨਵਿਆਉਣਯੋਗ ਊਰਜਾ ਸਰੋਤਾਂ ਨੂੰ ਦੂਰ ਕਰਨ ਵਿੱਚ ਦੂਜੇ ਸੂਬਿਆਂ ਦੀ ਮਦਦ ਕੀਤੀ ਜਾ ਸਕੇ। ਸਮਾਲ ਮੋਡਿਊਲਰ ਰਿਐਕਟਰ ਵੱਡੇ ਰਿਐਕਟਰਾਂ ਦੇ ਮੁਕਾਬਲੇ ਬਣਾਉਣ ਵਿੱਚ ਸੌਖੇ ਤੇ ਸੁਰੱਖਿਅਤ ਹਨ ਅਤੇ ਕੋਲੇ ਨਾਲੋਂ ਜ਼ਿਆਦਾ ਸਾਫ਼ ਊਰਜਾ ਮੁਹੱਈਆ ਕਰਵਾਉਂਦੇ ਹਨ। ਅਸਲ ਵਿੱਚ ਕੈਨੇਡਾ 'ਸਮਾਲ ਮੋਡਿਊਲਰ ਰਿਐਕਟਰ' ਪ੍ਰਣਾਲੀ ਲਾਗੂ ਕਰਨ ਦੇ ਅਜੇ ਨੇੜੇ ਨਹੀਂ ਹੈ। ਨੈਚੁਰਲ ਰਿਸੋਰਸਜ਼ ਕੈਨੇਡਾ ਨੇ ਪਿਛਲੇ ਸਾਲ 'ਸਮਾਲ ਮੋਡਿਊਲਰ ਰਿਐਕਟਰਸ' ਲਈ ਰੋਡ ਮੈਡ ਜਾਰੀ ਕੀਤਾ ਸੀ, ਜਿਸ ਵਿੱਚ 'ਸਮਾਲ ਮੋਡਿਊਲਰ ਰਿਐਕਟਰਸ' ਲਈ ਰੈਗੁਲੇਸ਼ਨ ਦੀ ਤਿਆਰੀ ਅਤੇ ਵੇਸਟ ਮੈਨੇਜਮੈਂਟ ਸਬੰਧੀ ਸਿਫ਼ਾਰਸ਼ਾਂ ਦੀ ਇੱਕ ਲੜੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.