ਲਾਰੈਂਸ ਬਿਸ਼ਨੋਈ ਗਿਰੋਹ ਨੇ ਲਈ ਕਤਲ ਦੀ ਜ਼ਿੰਮੇਵਾਰੀ


ਮਲੋਟ, 3 ਦਸੰਬਰ, ਹ.ਬ :  ਪੰਜਾਬ 'ਚ ਵਧਦੇ ਅਪਰਾਧਕ ਮਾਮਲਿਆਂ ਦੌਰਾਨ  ਨਿੱਤ ਦਿਨ ਗੈਂਗਸਟਰਾਂ ਦੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ।  ਇਸ ਤਰ੍ਹਾਂ ਹੁਣ ਮਲੋਟ 'ਚ ਮੁਖਬਰੀ ਦੇ ਸ਼ੱਕ ਵਿਚ ਕਈ ਅਪਰਾਧਕ ਮਾਮਲਿਆਂ ਵਿਚ ਨਾਮਜ਼ਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦਾ ਜਿਮ ਤੋਂ ਬਾਹਰ ਨਿਕਲਦੇ ਹੀ 18 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਫਾਇਰਿੰਗ ਵਿਚ ਉਸ ਦਾ ਸਾਥੀ ਜੈਕੀ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਚਲਦੇ ਹੀ ਥਾਣਾ ਇੰਚਾਰਜ ਅਮਨਦੀਪ ਸਿੰਘ ਪੁਲਿਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਗੈਂਗਸਟਰ ਰਾਜ ਕੁਮਾਰ ਉਰਫ ਰਾਜੂ ਨੇ  ਗੈਂਗਸਟਰ ਲਾਰੇਂਸ਼ ਬਿਸ਼ਨੋਈ ਦੇ ਫੇਸਬੁੱਕ ਪੇਜ 'ਤੇ ਪੋਸਟ ਕਰਕੇ ਇਹ ਹੱਤਿਆ ਕਰਨ ਦੀ ਗੱਲ ਕਹੀ ਹੈ। ਜਾਣਕਾਰੀ ਅਨੁਸਾਰ ਮਲੋਟ ਦੇ ਵਾਰਡ ਨੰਬਰ 19 ਦਾ ਨਿਵਾਸੀ 35 ਸਾਲਾ ਮਨਪ੍ਰੀਤ ਮੰਨਾ ਅਪਣੇ ਸਾਥੀ ਜੈਕੀ ਦੇ ਨਾਲ ਸਕਾਈ ਮੌਲ ਸਥਿਤ ਜਿਮ ਤੋਂ ਸ਼ਾਮ ਸਾਢੇ ਛੇ ਵਜੇ ਬਾਹਰ ਨਿਕਲਿਆ। ਉਹ ਜਿਵੇਂ ਹੀ ਅਪਣੀ ਕਾਰ ਦੇ ਕੋਲ ਪੁੱਜੇ ਤਾਂ ਅਣਪਛਾਤੇ ਹਮਲਾਵਰਾਂ ਨੇ ਮੰਨਾ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਹਮਲਾਵਰਾਂ ਨੇ ਕਰੀਬ ਦੋ ਦਰਜਨ ਤੋਂ ਜ਼ਿਆਦਾ ਫਾਇਰ ਕੀਤੇ। ਇਸ ਨਾਲ ਮੰਨਾ ਦੇ ਸਿਰ ਤੋਂ ਲੈ ਕੇ ਛਾਤੀ ਤੱਕ ਦਾ ਹਿੱਸਾ ਬੁਰੀ ਤਰ੍ਹਾਂ ਨਾਲ ਛਲਣੀ ਹੋ ਗਿਆ। ਉਸ ਦੇ ਸਰੀਰ ਵਿਚ ਕਰੀਬ ਡੇਢ ਦਰਜਨ ਗੋਲੀਆਂ ਆਰ ਪਾਰ ਹੋ ਗਈਆਂ। ਜਦ ਉਸ ਦੇ ਸਾਥੀ ਜੈਕੀ ਨੂੰ ਇੱਕ ਗੋਲੀ ਲੱਗੀ। ਘਟਨਾ ਤੋਂ ਬਾਅਦ ਦੋਵਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੰਨਾ ਨੂੰ ਮ੍ਰਿਤ ਐਲਾਨ ਦਿੱਤਾ। ਮੰਨਾ ਵਿਆਹੁਤਾ ਸੀ ਅਤੇ ਉਸ ਦੀ ਇੱਕ ਬੱਚੀ ਵੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਫੇਸਬੁੱਕ ਪੇਜ 'ਤੇ ਰਾਜੂ ਨੇ ਮੰਨਾ ਦੀ ਹੱਤਿਆ ਦੀ ਜ਼ਿੰਮੇਵਾਰ ਲਈ। ਉਸ ਨੇ ਲਿਖਿਆ ਕਿ ਮੰਨਾ ਨੇ ਗੈਂਗਸਟਰ ਅੰਕਿਤ ਭਾਦੂ ਦੀ ਮੁਖ਼ਬਰੀ ਕੀਤੀ ਸੀ। ਇਸ ਲਈ ਮੈਂ ਉਸ ਦੀ ਹੱਤਿਆ ਕਰ ਦਿੱਤੀ। ਇਸ ਕੰਮ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਦਿੱਤੀ ਸੀ। ਰਾਜੂ ਨੇ ਇਸ ਪੋਸਟ ਵਿਚ ਭਾਦੂ ਦੀ ਮੁਖ਼ਬਰੀ ਕਰਨ ਵਾਲੇ ਹੋਰ ਲੋਕਾਂ ਨੂੰ ਵੀ ਧਮਕੀ ਦਿੱਤੀ ਹੈ। ਨਾਲ ਹੀ ਉਸ ਨੇ ਸੁੱਖਾ ਕਾਹਲਵਾਂ ਦੀ ਹੱÎਤਿਆ ਕਰਨ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ। ਰਾਜੂ ਨੇ ਇਸ ਪੋਸਟ ਰਾਹੀਂ ਹਰਿਆਣਾ ਵਿਚ ਪੁਲਿਸ ਹਿਰਾਸਤ ਵਿਚ ਸੱਤ ਕਤਲ ਕਰਨ ਦੀ ਵੀ ਜ਼ਿੰਮੇਵਾਰੀ ਲਈ ਹੈ।
 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.