ਨਵੀਂ ਦਿੱਲੀ, 3 ਦਸੰਬਰ, ਹ.ਬ. : ਅਫ਼ਰੀਕੀ ਦੇਸ਼ ਬੁਰਕਿਨਾ ਫਾਸੋ ਵਿਚ ਇੱਕ ਗਿਰਜਾ ਘਰ ਵਿਚ ਐਤਵਾਰ ਨੂੰ ਹੋਏ ਹਮਲੇ ਵਿਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ। ਇੱਥੇ ਸ਼ਰਧਾਲੂਆਂ ਨੂੰ Îਨਿਸ਼ਾਨਾ ਬਣਾ ਕੇ ਇਸ ਸਾਲ ਕਈ ਹਮਲੇ ਕੀਤੇ ਗਏ ਹਨ। ਇੱਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਕਿ ਨਾਈਜਰ ਨਾਲ ਲੱਗਦੀ ਪੂਰਵੀ ਸਰਹੱਦ ਦੇ ਕੋਲ ਹੈਨਤੋਕੁਉਰਾ ਸ਼ਹਿਰ ਵਿਚ ਐਤਵਾਰ ਦੀ ਪ੍ਰਾਰਥਨਾ ਦੌਰਾਨ ਹਥਿਆਰਾਂ ਨਾਲ ਲੈਸ ਅਣਪਛਾਤੇ ਲੋਕਾਂ ਨੇ  ਗਿਰਜਾ ਘਰ 'ਤੇ ਹਮਲਾ  ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਇਸ ਹਮਲੇ ਵਿਚ 14 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੁਰੱਖਿਆ ਸੂਤਰ ਨੇ ਦੱਸਿਆ ਕਿ ਸੈਨਿਕ, ਹਮਲਾਵਰਾਂ ਦੀ ਭਾਲ ਕਰ ਰਹੇ ਹਨ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਸਕੂਟਰ ਤੋਂ ਫਰਾਰ ਹੋ ਗਏ ਸੀ। ਗੌਰਤਲਬ ਹੈ ਕਿ ਇਸ ਪੱਛਮੀ ਅਫ਼ਰੀਕੀ ਦੇਸ਼ ਵਿਚ ਫਰਵਰੀ ਤੋਂ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾÎਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੋਏ ਹਮਲਿਆਂ ਵਿਚ 21 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.