ਲੰਡਨ, 3 ਦਸੰਬਰ, ਹ.ਬ. : ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਅਦਾਲਤ ਨੇ ਅੱਠ ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ 13.69 ਲੱਖ ਪੌਂਡ ਯਾਨੀ ਕਿ ਕਰੀਬ 12 ਕਰੋੜ 70 ਲੱਖ ਰੁਪਏ ਦਾ ਜੁਰਮਾਨਾ  ਵੀ ਲਗਾਇਆ ਹੈ। ਚਿਰਾਗ ਪਟੇਲ ਨੂੰ ਚੋਰੀ ਦੀ ਗੱਡੀਆਂ ਦੀ ਹੇਰਾਫੇਰੀ ਵਿਚ ਦੋਸ਼ੀ ਪਾਇਆ ਗਿਆ।
ਚਿਰਾਗ ਪਟੇਲ 'ਤੇ ਚੋਰੀ ਦੀ ਮਹਿੰਗੀ ਗੱਡੀਆਂ ਦੇ ਕਾਰੋਬਾਰ ਵਿਚ ਵੱਡੇ ਪੱਧਰ 'ਤੇ ਸ਼ਾਮਲ ਹੋਣ ਦੇ ਦੋਸ਼ਾਂ ਦੀ ਲੰਬੇ ਸਮੇਂ ਤੋਂ ਪੁਲਿਸ ਜਾਂਚ ਚਲ ਰਹੀ ਸੀ। 40 ਸਾਲਾ ਪਟੇਲ ਨੂੰ ਤਿੰਨ ਸਾਲ ਦੌਰਾਨ ਕਰੀਬ ਸਾਢੇ ਛੇ ਕਰੋੜ ਰੁਪਏ ਕੀਮਤ ਦੀ 19 ਗੱਡੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ। ਕਰਾਇਡਨ ਕਰਾਊਨ ਕੋਰਟ ਨੇ ਕਿਹਾ ਕਿ ਜੁਰਮਾਨਾ ਨਹੀਂ ਦੇਣ ਦੀ ਹਾਲਤ ਵਿਚ ਉਸ ਨੂੰ ਦਸ ਸਾਲ ਜੇਲ੍ਹ ਦੀ ਹੋਰ ਸਜ਼ਾ ਭੁਗਤਣੀ ਹੋਵੇਗੀ। ਪਟੇਲ ਨੇ ਇਸ ਦੇ ਖ਼ਿਲਾਫ਼ ਕਰਾਇਡਨ ਕਰਾਊਨ ਕੋਰਟ ਵਿਚ ਅਪੀਲ ਕੀਤੀ ਹੈ।
ਕਰਾਇਡਨ ਕਰਾਊਨ ਕੋਰਟ ਨੇ ਪਟੇਲ ਨੂੰ ਅਕਤੂਬਰ 2018 ਵਿਚ ਪੰਜ ਹਫ਼ਤੇ ਦੀ ਸੁਣਵਾਈ ਤੋਂ ਬਾਅਦ ਅੱਠ ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ ਚੋਰੀ ਦੀ 19 ਗੱਡੀਆਂ ਰੱਖਣ ਅਤੇ 9 ਹੋਰ ਵਾਹਨਾਂ ਦੀ ਚਾਬੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸ 'ਤੇ ਕਰੀਬ 50 ਲੱਖ ਰੁਪਏ ਦੀ ਅਪਰਾਧਕ ਜਾਇਦਾਦ ਰੱਖਣ ਦਾ ਅਪਰਾਧ ਵੀ ਸਾਬਤ ਹੋਇਆ ਸੀ।
ਪਟੇਲ ਨੂੰ ਗੰਭੀਰ ਅਪਰਾਧ ਜਾਂਚ ਵਿਭਾਗ ਦੇ ਅਧਿਕਾਰੀਆਂ ਨੇ ਫਰਵਰੀ 2015 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਉਸ ਦੇ ਘਰ ਦੇ ਬੇਸਮੈਂਟ ਤੋਂ ਪੰਜ ਮਹਿੰਗੀ ਗੱਡੀਆਂ ਮਿਲੀਆਂ ਸਨ। ਜਾਂਚ ਵਿਚ ਸਾਰੀ ਗੱਡੀਆਂ ਦੀ  ਨੰਬਰ ਪਲੇਟ ਫਰਜ਼ੀ ਨਿਕਲੀ ਸੀ। ਬਾਅਦ ਵਿਚ ਸਾਰੀ ਗੰਡੀਆਂ ਦੇ ਚੋਰੀ ਹੋਣ ਦੀ ਗੱਲ ਦਾ ਖੁਲਾਸਾ ਹੋਇਆ ਸੀ। ਮਾਮਲੇ ਵਿਚ ਉਸ ਦੇ ਖ਼ਿਲਾਫ਼ ਅਪ੍ਰੈਲ 2017 ਵਿਚ ਦੋਸ਼ ਪੱਤਰ ਦਾਖ਼ਲ ਹੋਇਆ ਸੀ, ਜਿਸ ਵਿਚ ਅਦਾਲਤ ਨੇ ਅਕਤੂਬਰ, 2018 ਵਿਚ ਸਜ਼ਾ ਸੁਣਾਈ ਸੀ।
ਮੈਟਰੋਪੋਲਿਟਨ ਪੁਲਿਸ ਦੇ ਐਕਟਿੰਗ ਡਿਟੈਕਟਿਵ ਸਾਰਜੈਂਟ ਬਿਲੀ ਕਲੋਅ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾ ਕੇ ਅਪਰਾਧਕ ਜਾਇਦਾਦ ਜ਼ਬਤ ਕੀਤੀ ਜਾਵੇ।
ਪਟੇਲ ਦੀ ਸੰਪਤੀ ਦੀ ਖੋਜ ਦੌਰਾਨ ਅਧਿਕਾਰੀਆਂ ਨੇ ਕਾਰ ਦੀ ਚਾਬੀਆਂ ਦੇ 26 ਸੈੱਟ ਬਰਾਮਦ ਕੀਤੇ ਹਨ। ਉਸ ਦੇ ਕੋਲ ਕਈ ਗੱਡੀਆਂ ਦੇ ਰਜਿਸਟਰੇਸ਼ਨ ਦਾ ਬਿਓਰਾ, ਆਲ ਬੋਰਡ ਕੰਪਿਊਟਰ ਤੱਕ ਪੁੰਜਣ ਦੇ ਲਈ ਮਸ਼ੀਨਾਂ, ਕਈ ਮੋਬਾਈਲ ਫ਼ੋਨ, ਟੈਬਲੇਟ ਅਤੇ ਲੈਪਟਾਪ ਵੀ ਮਿਲੇ ਸੀ। ਉਸ ਨੇ ਜਗੁਆਰ ਲੈਂਡ ਰੋਵਰ ਦੇ ਵੇਸਟ ਮਿਡਲੈਂਡਸ ਪਲਾਂਟ ਤੋਂ ਕਾਰਾਂ ਦੀ 9 ਚਾਬੀਆਂ ਵੀ ਚੋਰੀ ਕੀਤੀ ਸੀ। ਸਾਰੀਆ ਚੋਰੀਅ ਲੰਡਨ ਵਿਚ ਅਕਤੁਬਰ 2012 ਅਤੇ ਜਨਵਰੀ 2015 ਦੇ ਵਿਚ ਕੀਤੀ ਗਈ ਸੀ।  ਬਾਅਦ ਵਿਚ ਪਤਾ ਚਲਿਆ ਸੀ ਕਿ ਪਟੇਲ ਗੱਡੀਆਂ ਦੀ ਵਰਤੋਂ 'ਆਫ਼ ਦ ਬੁਕਸ' ਵਾਹਨ ਕਿਰਾਏ ਦੇ ਕੰਮ ਵਿਚ ਕਰ ਰਹੇ ਸੀ, ਜਿੱਥੇ ਵਾਹਨਾਂ ਨੂੰ ਉਨ੍ਹਾਂ ਦੇ ਸਹਿਯੋਗੀਆਂ ਅਤੇ ਜਾਣਕਾਰਾਂ ਨੂੰ ਕਿਰਾਏ 'ਤੇ ਦਿੱਤਾ ਜਾਂਦਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.