ਮਾਨਸਾ, 3 ਦਸੰਬਰ, ਹ.ਬ. : ਘਰੇਲੂ ਝਗੜੇ ਤੋ ਬਾਅਦ ਪਿੰਡ ਮਾਨਸਾ ਖੁਰਦ ਵਿਚ ਐਤਵਾਰ ਰਾਤ ਇੱਕ ਵਿਅਕਤੀ ਨੇ ਅਪਣੀ ਪਤਨੀ ਦੇ ਸਿਰ 'ਤੇ ਲੱਕੜੀ ਦੇ ਘੋਟਣੇ ਨਾਲ ਹਮਲਾ ਕਰਕੇ ਮਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲਿਸ  ਮ੍ਰਿਤਕਾ ਦੇ ਭਤੀਜੇ ਦੇ ਬਿਆਨ 'ਤੇ ਮੁਲਜ਼ਮ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਕਰ ਰਹੀ ਹੈ। ਜਾਣਕਾਰੀ ਦੇ ਅਨੁਸਾਰ ਪਿੰਡ ਮਾਨਸਾ ਖੁਰਦ ਵਾਸੀ ਬਚਨ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਅਪਣੀ ਪਤਨੀ ਸੁਖਦੀਪ ਕੌਰ ਨਾਲ ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਝਗੜਾ ਐਨਾ ਵਧ ਗਿਆ ਕਿ ਬਚਨ ਸਿੰਘ ਨੇ ਸੁਖਦੀਪ ਕੌਰ ਦੇ ਸਿਰ 'ਤੇ ਲੱਕੜ ਦੇ ਘੋਟਣੇ ਨਾਲ ਹਮਲਾ ਕੀਤਾ, ਜਿਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਮਾਨਸਾ ਵਿਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.