ਬਠਿੰਡਾ, 3 ਦਸੰਬਰ, ਹ.ਬ. : ਬਠਿੰਡਾ ਫ਼ੌਜੀ ਛਾਉਣੀ ਵਿਚ ਫ਼ੌਜੀ ਦਿਓਰ-ਜੇਠ ਨੇ ਮਿਲ ਕੇ ਅਪਣੀ ਭਾਬੀ ਦਾ ਕਤਲ ਕਰ ਦਿੱਤਾ। ਮੁਲਜਮਾਂ ਨੇ ਇੱਕ ਸਾਜਿਸ਼ ਦੇ ਤਹਿਤ ਮੱਧ ਪ੍ਰਦੇਸ਼ ਤੋਂ ਬਠਿੰਡਾ ਪਹੁੰਚ ਕੇ ਪਹਿਲਾਂ ਭਾਬੀ ਨੂੰ ਕਰੰਟ ਲਾਇਆ ਅਤੇ ਉਸ ਤੋਂ ਬਾਅਦ ਗਲ਼ਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਘਟਨਾ ਦੇ ਸਮੇਂ ਫ਼ੌਜੀ ਪਤੀ ਡਿਊਟੀ ਗਿਆ ਹੋਇਆ ਸੀ। ਬੱਚਿਆਂ ਦੇ ਰੋਣ ਦੀ ਆਵਾਜ਼ਾਂ ਸੁਣ ਕੇ ਨਾਲ ਵਾਲੇ ਕੁਆਰਟਰਾਂ ਵਿਚ ਰਹਿਣ ਵਾਲੇ ਫ਼ੌਜੀਆਂ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੋਵੇਂ ਮੁਲਜ਼ਮਾਂ ਨੂੰ ਮਿਲਟਰੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਹੱÎਤਿਆ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। 28 ਸਾਲਾ ਰਜਨੀ ਉਰਫ ਲਛਮੀ ਪਤਨੀ ਗੋਪਾਲ ਚੰਦ ਦੇ ਤੌਰ 'ਤੇ ਹੋਈ। ਮੁਲਜ਼ਮਾਂ ਦੀ ਪਛਾਣ ਜੇਠ, ਸ਼ਾਮ , ਦਿਓਰ, ਰਾਮ ਦੇ ਤੌਰ 'ਤੇ ਹੋਈ। ਫੌਜੀ ਪਤੀ ਗੋਪਾਲ ਚੰਦ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.