ਕਰਤਾਰਪੁਰ ਸਾਹਿਬ, 4 ਦਸੰਬਰ, ਹ.ਬ. : ਪਾਕਿਸਤਾਨ ਦੇ ਇੱਕ ਮੌਲਵੀ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਆਉਣ ਵਾਲੇ ਦੁਨੀਆ ਦੇ ਤਮਾਮ ਸਿੱਖਾਂ ਨੂੰ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਵਿਚ ਉਹ ਕਹਿ ਰਿਹਾ ਹੈ ਕਿ ਪਾਕਿਸਤਾਨ ਦਾ ਗਠਨ ਇਸ ਲਈ ਕੀਤਾ ਗਿਆ ਸੀ ਕਿ ਇੱਥੇ ਕੋਈ ਸਿੱਖ ਦਾਖ਼ਲ ਨਾ ਹੋ ਸਕੇ।
ਮੌਲਵੀ ਖਾਤਮ ਹੁਸੈਨ ਰਿਜਵੀ ਨੇ ਕਿਹਾ, ਪਾਕਿਸਤਾਨ ਸ਼ਬਦ ਪਾਕਿ ਯਾਨੀ ਪਵਿੱਤਰ ਨਾਲ ਬਣਿਆ ਹੈ। ਸਿੱਖਾਂ ਦੀ ਬੇਕਾਰ ਰਸਮਾਂ ਨੂੰ Îਇੱਥੇ ਆਗਿਆ ਨਹੀਂ ਦਿੱਤੀ ਜਾਵੇਗੀ। ਸਿਰਫ਼ ਮੱਕਾ ਅਤੇ ਪੈਗੰਬਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਲੋਕ ਤੀਰਥ ਯਾਤਰਾ ਦੇ ਲਈ ਅੰਮ੍ਰਿਤਸਰ ਜਾ ਸਕਦੇ ਹਨ, ਲੇਕਿਨ ਉਨ੍ਹਾਂ ਇੱਥੇ ਨਹੀਂ ਆਉਣਾ ਚਾਹੀਦਾ, ਖਾਦਿਮ ਰਿਜਵੀ ਧਾਰਮਿਕ-ਸਿਆਸੀ ਸੰਗਠਨ ਤਹਿਰੀਕ ਏ ਲਬੈਕ ਪਾਕਿਸਤਾਨ ਦਾ ਸੰਸਥਾਪਕ ਹੈ। ਖਾਦਿਮ ਨੂੰ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਵਿਚ ਵੀ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੇ ਖ਼ਿਲਾਫ਼ ਵਿਰੋਧ ਦੇ ਲਈ ਜਾਣਿਆ ਜਾਂਦਾ ਹੈ। ਈਸ਼ਨਿੰਦਾ ਕਾਨੂੰਨ ਵਿਚ ਨਰਮੀ ਨਾਲ ਸਬੰਧਤ ਬਦਲਾਅ ਦੇ ਖ਼ਿਲਾਫ਼ ਉਹ ਕਈ ਵਾਰ ਖੜ੍ਹਾ ਹੋਇਆ ਹੈ।
ਕੈਨੇਡਾ ਦੇ ਟੈਗ ਟੀਵੀ 'ਤੇ ਇੱਕ ਸ਼ੋਅ ਦੌਰਾਨ ਇਸ ਵੀਡੀਓ 'ਤੇ ਚਰਚਾ ਹੋਈ। ਚਰਚਾ ਵਿਚ ਕਿਹਾ ਗਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਸਿੱਖਾਂ ਦੀ ਭਾਵਨਾਵਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਇਮਰਾਨ ਦਾ ਮਕਸਦ ਖਾਲਿਸਤਾਨ ਦੇ ਵੱਖਵਾਦੀ ਅੰਦੋਲਨ ਨੂੰ ਹਵਾ ਦੇਣਾ ਹੈ।

ਹੋਰ ਖਬਰਾਂ »