ਮੋਹਾਲੀ, 5 ਦਸੰਬਰ, ਹ.ਬ. :  ਪਤਨੀ ਦੇ ਨਾਲ ਸਬੰਧ ਹੋਣ ਦੇ ਸ਼ੱਕ ਵਿਚ ਟੀਡੀਆਈ ਸਿਟੀ ਦੇ ਨਜ਼ਦੀਕ ਇੱਕ ਨਿਰਮਾਣ ਅਧੀਨ ਹੋਟਲ ਵਿਚ ਕੰਮ ਕਰ ਰਹੇ ਰਾਜ ਮਿਸਤਰੀ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਰਾਮ ਸਿੰਘਾਸਨ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਇੱਕ ਨਿਰਮਾਣ ਅਧੀਨ ਹੋਟਲ ਵਿਚ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਥੇ ਕੰਮ ਕਰਨ ਵਾਲੇ ਹੋਰ ਵਿਅਕਤੀ ਓਮ ਪ੍ਰਕਾਸ਼ ਦੇ ਨਾਲ ਉਸ ਦਾ ਝਗੜਾ ਚਲ ਰਿਹਾ ਸੀ। ਜਿਸ 'ਤੇ ਉਸ ਨੇ ਹੀ ਰਾਮ ਸਿੰਘਾਸਨ ਦਾ ਕਤਲ  ਕਰ ਦਿੱਤਾ। ਜਾਣਕਾਰੀ ਮੁਤਾਬਕ ਓਮ ਪ੍ਰਕਾਸ਼ ਨੇ ਰਾਮ ਸਿੰਘਾਸਨ 'ਤੇ ਉਸ ਸਮੇਂ ਹਮਲਾ ਕੀਤਾ ਜਦ ਉਹ ਸੁੱਤਾ ਪਿਆ ਸੀ। ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਪਾਰਟੀ ਅਤੇ ਬਲੌਂਗੀ ਪੁਲਿਸ ਟੀਮ ਪੁੱਜੀ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਵਿਚ ਰਖਵਾ ਦਿੱਤਾ।  ਐਸਐਚਓ ਬਲੌਂਗੀ ਨੇ ਦੱਸਿਆ ਕਿ ਓਮ ਪ੍ਰਕਾਸ਼ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਹ ਫਰਾਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.